ਸ਼ੋ੍ਮਣੀ ਅਕਾਲੀ ਦਲ ਵਿਚ ਹੋ ਰਹੇ ਕਲੇਸ਼ ਦੇ ਚਲਦਿਆਂ ਬਾਗੀ ਧੜੇ ਵੱਲੋਂ ਅਕਾਲ ਤਖਤ ‘ਤੇ ਪਹੁੰਚ ਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇਕ ਮੁਆਫੀਨਾਮਾ ਸੌੰਂਪਿਆ ਗਿਆ ਅਤੇ ਅਕਾਲੀ ਦਲ ਸਮੇਂ ਹੋਈਆਂ ਭੁੱਲਾਂ ਦੀ ਬਖਸ਼ ਲਈ ਅਰਦਾਸ ਕੀਤੀ।ਪੱਤਰ ਸੌਂਪਣ ਸਮੇਂ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ,ਪੇ੍ਮ ਸਿੰਘ ਚਂਦੂਮਾਜਰਾ,ਪਰਮਿੰਦਰ ਸਿੰਘ ਢੀਂਡਸਾ,ਭਾਈ ਮਨਜੀਤ ਸਿੰਘ,ਸੁਰਜੀਤ ਸਿੰਘ ਰੱਖੜਾ,ਸੁੱਚਾ ਸਿੰਘ ਛੋਟੇਪੁਰ,ਗੁਰਪ੍ਰਤਾਪ ਸਿੰਘ ਵਡਾਲਾ,ਸਰਵਣ ਸਿੰਘ ਫਿਲੌਰ ਅਤੇ ਹੋਰ ਸ਼ਾਮਲ ਸਨ।ਇਸ ਪੱਤਰ ਵਿਚ 2007 ਦਾ ਸਲਾਬਤਪੁਰੇ ਦਾ ਕੇਸ,ਜਿਸ ਵਿਚ ਸਿਰਸਾ ਡੇਰਾ ਦੇ ਮੁਖੀ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਂਗ ਅੰਮ੍ਰਿਤ ਛਕਾੳੇੁਣ ਦੀ ਨਕਲ ਕੀਤੀ ਗਈ,ਸ਼ਾਮਲ ਹੈ।ਦੂਜਾ 2015 ਵਿਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦਾ ਹੈ।ਤੀਜਾ ਮਾਮਲਾ ਡੇਰਾ ਮੁਖੀ ਨੂੰ ਮਾਫੀ ਦੇਣਾ,ਚੌਥਾ ਮਾਮਲਾ ਸੁਮੇਧ ਸੈਣੀ ਨੂੰ ਪੰਜਾਬ ਪੁਲਿਸ ਦਾ ਮੁਖੀ ਬਣਾਉਣ ਦਾ ਹੈ।