ਕਰਨਾਲ (ਹਰਿਆਣਾ) ਵਿਖੇ ਅੱਜ ਸਵੇਰੇ ਇਕ ਚੱਲਦੀ ਮਾਲਗੱਡੀ ਦੇ ਡੱਬੇ ਪਟੜੀ ਤੋਂ ਉਤਰ ਗਏ।ਇਹ ਹਾਦਸਾ ਕਰੀਬ ਸਵੇਰੇ 4 ਵਜੇ ਤਰਾਵੜੀ ਵਿਖੇ ਰੇਲ ਟ੍ਰੈਕ ਤੇ ਵਾਪਰਿਆ।ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਹਾਦਸੇ ਵਿਚ ਰੇਲ ਟ੍ਰੈਕ ਅਤੇ ਬਿਜਲੀ ਦੇ ਖੰਭੇ ਵੀ ਨੁਕਸਾਨੇ ਗਏ ਹਨ।ਇੱਥੇ ਆਉਣ ਵਾਲੀਆਂ ਰੇਲ ਗੱਡੀਆਂ ਨੂੰ ਰੁਕਵਾ ਦਿੱਤਾ ਗਿਆ ਹੈ।ਰੇਲ ਵਿਭਾਗ ਵੱਲੋਂ ਇਸ ਨੂੰ ਜਲਦ ਠੀਕ ਦੀ ਕੋਸ਼ਿਸ ਕੀਤੀ ਜਾ ਰਹੀ ਹੈ।