ਅਰੁੰਧਤੀ ਰਾਏ ਨੂੰ ਨਿਡਰ ਤੇ ਸਪਸ਼ਟ ਲਿਖਤਾਂ ਦੇ ਲਈ “ਪੈੱਨ ਪਿੰਟਰ ਪ੍ਰਾਈਜ਼-2024” ਦੇਣ ਦਾ ਐਲਾਨ ਕੀਤਾ ਗਿਆ ਹੈ।ਉਨ੍ਹਾਂ ਨੂੰ ਅਜਿਹੇ ਸਮੇਂ ਸਨਮਾਨਿਤ ਕੀਤਾ ਜਾ ਰਿਹਾ ਹੈ ਜਦੋਂ ਉਹ ਕਸ਼ਮੀਰ ਬਾਰੇ 14 ਸਾਲ ਪਹਿਲਾਂ ਕੀਤੀਆਂ ਟਿੱਪਣੀਆਂ ਦੇ ਮਾਮਲੇ ਵਿਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ। ਬ੍ਰਿਿਟਸ਼ ਲਾਇਬ੍ਰੇਰੀ ਦੀ ਸਹਿ-ਮੇਜ਼ਬਾਨੀ ਵਿਚ ਹੋਣ ਵਾਲੇ ਸਮਾਗਮ ਵਿਚ ਇਹ ਪੁਰਸ਼ਕਾਰ ਦਿੱਤਾ ਜਾਵੇਗਾ।ਲੇਖਿਕਾ ਨੇ ਇਸ ਪੁਰਸ਼ਕਾਰ ਲਈ ਖ਼ੁਸ਼ੀ ਜ਼ਾਹਿਰ ਕੀਤੀ ਹੈ।ਇਹ ਪੁਰਸ਼ਕਾਰ ਨੋਬੇਲ ਪੁਰਸ਼ਕਾਰ ਜੇਤੂ ਨਾਟਕਕਾਰ ਹੈਰੋਲਡ ਪਿੰਟਰ ਦੀ ਯਾਦ ਵਿਚ 2009 ਵਿਚ ਸਥਾਪਤ ਕੀਤਾ ਗਿਆ ਸੀ,ਜੋ ਹਰ ਸਾਲ ਬੋਲਣ ਦੀ ਆਜ਼ਾਦੀ ਲਈ ਦਿੱਤਾ ਜਾਂਦਾ ਹੈ।