ਓਮ ਬਿਰਲਾ ਲਗਾਤਾਰ ਦੂਜੀ ਵਾਰ ਜ਼ੁਬਾਨੀ ਵੋਟਾਂ ਨਾਲ ਲੋਕ ਸਭਾ ਦੇ ਸਪੀਕਰ ਬਣੇ ਹਨ।ਵਿਰੋਧੀ ਧਿਰਾਂ ਦੇ ਇੰਡੀਆ ਗਠਜੋੜ ਨੇ 8 ਵਾਰ ਦੇ ਸੰਸਦ ਮੈਬਰ ਕੇ.ਸੁਰੇਸ਼ ਨੂੰ ਚੋਣ ਲਈ ਖੜ੍ਹਾ ਕੀਤਾ ਸੀ।ਨਰਿੰਦਰ ਮੋਦੀ ਨੇ ਸਪੀਕਰ ਵਜੋਂ ਚੋਣ ਲਈ ਬਿਰਲਾ ਦੇ ਨਾਂ ਦੀ ਪੇਸ਼ਕਸ ਵਾਲਾ ਮਤਾ ਰੱਖਿਆ ਸੀ।ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵੀ ਓਮ ਬਿਰਲਾ ਨੂੰ ਵਧਾਈ ਦਿੱਤੀ।ਪ੍ਰਧਾਨ ਮੰਤਰੀ ਮੋਦੀ ਅਤੇ ਰਾਹੁਲ ਗਾਂਧੀ ,ਸਪੀਕਰ ਓਮ ਬਿਰਲਾ ਨੂੰ ਨਾਲ ਲੈ ਕੇ ਸਪੀਕਰ ਦੀ ਸੀਟ ਤੱਕ ਪਹੁੰਚੇ।ਓਮ ਬਿਰਲਾ ਨੇ ਰਸਮੀ ਤੌਰ ‘ਤੇ ਆਪਣਾ ਅਹੁਦਾ ਗ੍ਰਹਿਣ ਕੀਤਾ।ਇਸ ਤੋਂ ਬਾਅਦ ਉਨ੍ਹਾਂ ਨੂੰ ਸਦਨ ਵਿਚ ਮੌਜੂਦ ਪਾਰਟੀਆਂ ਦੇ ਆਗੂਆਂ ਨੇ ਵਧਾਈਆਂ ਦਿੱਤੀਆਂ।