ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਕਲੇਸ ਨੇ ਸੁਖਬੀਰ ਸਿੰਘ ਬਾਦਲ ਤੇ ਪੁਰਾਣੇ ਪੰਥਕ ਆਗੂਆਂ ਨੂੰ ਦੁਚਿੱਤੀ ਵਿੱਚ ਪਾ ਦਿੱਤਾ ਹੈ, ਕਿਉ ਕਿ ਲੋਕ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰਣ ਤੋਂ ਬਾਅਦ ਅਕਾਲੀ ਦਲ ਆਪਣੀ ਪੜਚੋਲ ਕਰ ਰਿਹਾ ਹੈ।ਪਾਰਟੀ ਦੇ ਪੁਰਾਣੇ ਖੁੰਢ ਇਸ ਗੱਲ ਤੇ ਅੜ੍ਹੇ ਹੋਏ ਹਨ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਕਰਕੇ ਪਾਰਟੀ ਦਾ ਗਰਾਫ ਬਿਲਕੁੱਲ ਜ਼ੀਰੋ ਹੋ ਗਿਆ ਹੈ।ਪਾਰਟੀ ਦੇ ਪੁਰਾਣੇ ਆਗੂ ਸਿਕੰਦਰ ਸਿੰਘ ਮਲੂਕਾ ਨਾਲ ਹੋਰ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ।ਬਲਵਿੰਦਰ ਸਿੰਘ ਭੂੰਦੜ ਨੇ ਸੁਖਬੀਰ ਬਾਦਲ ਦੇ ਹੱਕ ਵਿਚ ਬੋਲਦਿਆਂ ਕਿਹਾ ਕਿ 99% ਆਗੂ ਸਾਡੇ ਹੱਕ ਵਿਚ ਖੜ੍ਹੇ ਹਨ।ਪਾਰਟੀ ਦੇ ਤੇਜ਼ ਤਰਾਰ ਆਗੂ ਮਨਪ੍ਰੀਤ ਸਿੰਘ ਇਆਲੀ ਅੱਜ ਵੀ ਝੂੰਦਾਂ ਰਿਪੋਰਟ ਲਾਗੂ ਕਰਨ ਦੇ ਹੱਕ ਵਿਚ ਹਨ।ਸੂਤਰਾਂ ਅਨੁਸਾਰ ਬੀਬਾ ਹਰਸਿਮਰਤ ਕੌਰ ਨੂੰ ਪਾਰਟੀ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਹੈ।