ਸ਼ੋ੍ਮਣੀ ਅਕਾਲੀ ਦਲ ਵਿੱਚ ਮੰਤਰੀ ਰਹੇ ਜਗਦੀਸ਼ ਸਿੰਘ ਗਰਚਾ ਨੇ ਕਿਹਾ ਕਿ ਬਾਦਲ ਸਰਕਾਰ ਨੇ ਕਿਸਾਨਾਂ ਨੂੰ ਮੁਫਤ ਬਿਜਲੀ ਦੇ ਕੇ ਪੰਜਾਬ ਨੂੰ ਬੰਜ਼ਰ ਬਣਾਉਣ ਵਿੱਚ ਕੋਈ ਕਸਰ ਨਹੀ ਛੱਡੀ।ਜਦੋ ਬਾਦਲ ਸਰਕਾਰ ਨੇ ਮੁਫਤ ਬਿਜਲੀ ਦੇਣ ਦਾ ਫੈਸਲਾ ਲਿਆ ਸੀ ਤਾਂ “ਮੈਂ ਇਸ ਫੈਸਲੇ ਦਾ ਵਿਰੋਧ ਕਰਦਿਆ ਕਿਹਾ ਸੀ ਕਿ ਇਹ ਫੈਸਲਾ ਪੰਜਾਬ ਦੀ ਆਰਥਿਕਤਾ ਨੂੰ ਸੱਟ ਮਾਰੇਗਾ,ਅਜਿਹਾ ਕਰਨ ਨਾਲ ਪੰਜਾਬ ਦਾ ਵਿੱਤੀ ਨੁਕਸਾਨ ਹੋਵੇਗਾ।ਕਿਸਾਨਾਂ ਨੇ 1 ਹੀ ਨਹੀਂ ਬਲਕਿ 4-4 ਮੋਟਰਾਂ ਦੇ ਕੁਨੈਕਸ਼ਨ ਲੈ ਕੇ ਧਰਤੀ ਹੇਠਲਾ ਪਾਣੀ ਵੱਧ ਵਰਤਣਾ।ਜਿਸ ਨਾਲ ਪੰਜਾਬ ਬੰਜਰ ਹੋ ਜਾਵੇਗਾ ਤਾਂ ਬਾਦਲ ਸਾਹਬ ਕਹਿਣ ਲੱਗੇ ਕਿ ਪੰਜਾਬ ਦਾ ਵਿੱਤੀ ਨੁਕਸਾਨ ਚਾਹੇ 300 ਦੀ ਥਾਂ ਤੇ ਚਾਹੇ 500 ਕਰੋੜ ਹੋ ਜਾਵੇ ਪਰ ਕਿਸਾਨਾਂ ਨੂੰ ਬਿਜਲੀ ਮੁਫਤ ਦੇਣੀ ਹੀ ਹੈ।ਹੁਣ ਹਾਲਾਤ ਇਹੋ ਜਿਹੇ ਬਣ ਗਏ ਹਨ ਕਿ ਕੋਈ ਵੀ ਸਰਕਾਰ ਕਿਸਾਨਾਂ ਦੀ ਮੁਫਤ ਬਿਜ਼ਲੀ ਬੰਦ ਕਰਨ ਦਾ ਹੀਆ ਨਹੀਂ ਕਰਦੀ ਤੇ ਕਿਸਾਨ ਅੰਨ੍ਹੇਵਾਹ ਧਰਤੀ ਚੋਂ ਪਾਣੀ ਕੱਢ ਰਹੇ ਹਨ। ਇਸ ਸਮੇਂ ਪੰਜਾਬ ਦਾ ਵਿੱਤੀ ਬੋਝ 12000 ਕਰੋੜ ਤੋਂ ਵੀ ਵੱਧ ਗਿਆ ਹੈ।