ਦਿੱਲੀ ਅਦਾਲਤ ਨੇ 20 ਜੂਨ ਨੂੰ ਕੇਜ਼ਰੀਵਾਲ ਨੂੰ ਜਮਾਨਤ ਦੇ ਦਿੱਤੀ ਸੀ।ਅਦਾਲਤ ਦੇ ਹੁਕਮਾਂ ਤੇ ਰੋਕ ਲਾਉਣ ਵਾਲੀ ਮੰਗ ਦੀ ਪਟੀਸ਼ਨ ਤੇ ਅਦਾਲਤ ਅੱਜ ਆਪਣਾ ਫੈੇਸਲਾ ਸੁਣਾਏਗੀ।ਈ.ਡੀ. ਨੇ ਕੇਜ਼ਰੀਵਾਲ ਨੂੰ ਮਿਲੀ ਜਮਾਨਤ ਨੂੰ ਚੁਣੌਤੀ ਦਿੰਦੇ ਹੋਏ ਹਾਈ ਕੋਰਟ ਦਾ ਰੁੱਖ ਕੀਤਾ ਸੀ।ਈ.ਡੀ. ਨੇ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਪਲਟਦਿਆਂ ਕਿਹਾ ਸੀ ਕਿ ਕੇਜ਼ਰੀਵਾਲ ਨੂੰ ਰਾਹਤ ਨਹੀਂ ਮਿਲਣੀ ਚਾਹੀਦੀ।ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਦਾਖਲ ਦੇਣ ਤੋਂ ਮਨ੍ਹਾਂ ਕਰਦਿਆ ਕਿਹਾ ਸੀ ਕਿ ਉਹ ਦਿੱਲੀ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਆਪਣਾ ਫੈਸਲਾ ਸੁਣਾਵੇਗੀ।