ਸਟੈਫ਼ਲਨ ਡੌਨ ਬਰਤਾਨੀਆ ਦੀ ਮਸ਼ਹੂਰ ਰੈਪਰ ਨੇ ਸਿੱਧੂ ਮੂਸੇਵਾਲਾ ਨਾਲ ਨਵਾਂ ਗੀਤ ‘ਡਿਲੇਮਾ’ ਆਪਣੇ ਯੂਟਿਊਬ ਚੈਨਲ ‘ਤੇ ਜਾਰੀ ਕੀਤਾ ਹੈ।ਇਸ ਤੋਂ ਪਹਿਲਾਂ ਵੀ ਸਟੈਫਲਨ ਦੇ ਮੂਸੇਵਾਲਾ ਨਾਲ ਕਈ ਗੀਤ ਆ ਚੁੱਕੇ ਹਨ।ਇਸ ਗੀਤ ਵਿੱਚ ਸਿੱਧੂ ਦੇ ਲਗਪਗ ਇੱਕ ਮਿੰਟ ਦੇ ਪੰਜਾਬੀ ਬੋਲ ਹਨ।ਇਸ ਗੀਤ ਨੂੰ ਸੰਗੀਤ ਸਟੀਲ ਬੈਂਗਲੇਜ਼ ਨੇ ਦਿੱਤਾ ਹੈ ਅਤੇ ਨਿਰਮਾਤਾ ਗਿਲਟੀਬੀਟਜ਼ ਹਨ।ਗੀਤ ਦੀ ਵੀਡੀਓ ਵਿਚ ਸਿੱਧੂ ਦੇ ਮਾਤਾ ਚਰਨ ਕੌਰ,ਪਿਤਾ ਬਲਕੌਰ ਸਿੰਘ, ਤਾਇਆ ਚਮਕੌਰ ਸਿੰਘ ਤੋਂ ਇਲਾਵਾ ਪਿੰਡ ਦੇ ਲੋਕ ਅਤੇ ਪ੍ਰਸ਼ੰਸਕ ਵੀ ਹਨ।ਇਸ ਵਿੱਚ ਮੂਸਾ ਪਿੰਡ, ਮਾਨਸਾ ਅਤੇ ਲੰਡਨ ਦੇ ਵੀ ਸੀਨ ਹਨ।ਗੀਤ ਵਿਚ ਹਵੇਲੀ,5911 ਟਰੈਕਟਰ ਅਤੇ ਪਿੰਡ ਦੀ ਗੱਲ ਕੀਤੀ ਹੈ।ਸਟੈਫ਼ਲਨ ਪਿਛਲੇ ਸਾਲ ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਪੰਜਾਬ ਆਈ ਸੀ ।