ਸੁਪਰੀਮ ਕੋਰਟ ਦੇ ਹੁਕਮਾਂ ‘ਤੇ 7 ਸੈਂਟਰਾਂ ਨੇ ਮੁੜ ਨੀਟ-ਯੂਜੀ ਪ੍ਰੀਖਿਆ ਲਈ।ਪ੍ਰੀਖਿਆ ਵਿਚੋਂ ਗਰੇਸ ਅੰਕ ਹਾਸਿਲ ਕਰਨ ਵਾਲੇ 1563 ਉਮੀਦਵਾਰਾਂ ‘ਚ 813 ਨੇ ਮੁੜ ਪ੍ਰੀਖਿਆ ਦਿੱਤੀ ।6 ਸੈਂਟਰਾਂ ‘ਤੇ 5 ਮਈ ਨੂੰ ਪ੍ਰੀਖਿਆ ਦੇਰੀ ਨਾਲ ਸ਼ੁਰੂ ਹੋਣ ਕਾਰਨ ਉਮੀਦਵਾਰਾਂ ਨੂੰ ਗਰੇਸ ਦਿੱਤੀ ਗਈ ਸੀ।ਮੈਡੀਕਲ ਦਾਖ਼ਲਾ ਪ੍ਰੀਖਿਆ ਦੇ ਵੱਲ ਰਹੇ ਵਿਵਾਦ ਕਾਰਨ ਐੱਨ.ਟੀ.ਏ. ਨੇ 17 ਉਮੀਦਵਾਰਾਂ ਨੂੰ ਰੋਕ ਦਿੱਤਾ ਸੀ,ਜਿਨ੍ਹਾਂ ਨੇ ਬਿਹਾਰ ਦੇ ਸੈਟਰਾਂ ‘ਤੇ ਪ੍ਰੀਖਿਆ ਦਿੱਤੀ ਸੀ।ਇਸ ਪ੍ਰੀਖਿਆ ਵਿਚ ਚੰਡੀਗੜ੍ਹ ਦੇ ਵੀ 2 ਉਮੀਦਵਾਰ ਸ਼ਾਮਿਲ ਸਨ,ਜਿਨ੍ਹਾਂ ਨੇ ਮੁੜ੍ਹ ਪ੍ਰੀਖਿਆ ਦੇਣੀ ਸੀ,ਪਰ ਉਹ ਪ੍ਰੀਖਿਆ ਦੇਣ ਨਹੀਂ ਪਹੁੰਚੇ। ਉਮੀਦਵਾਰਾਂ ਵਿਚ ਮੁੜ ਪ੍ਰੀਖਿਆ ਨੂੰ ਲੈ ਕੇ ਇਹ ਵੀ ਧਾਰਨਾ ਬਣੀ ਹੋਈ ਹੈ ਕਿ ਨੀਟ ਦਾ ਮੁੜ ਪੇਪਰ ਬਹੁਤ ਔਖਾ ਹੋਵੇਗਾ।