ਉਤਰੀ ਭਾਰਤ ਦਾ ਸਭ ਤੋਂ ਵੱਡਾ ਤਾਪਘਰ ਟੀ.ਐੱਸ.ਪੀ.ਸੀ.ਐੱਲ. ਦਾ ਇੱਕ ਯੂਨਿਟ ਤਕਨੀਕੀ ਖਰਾਬੀਆਂ ਕਾਰਨ ਬੰਦ ਹੋ ਗਿਆ ਹੈ।ਇਸ ਕਰਕੇ ਬਿਜਲੀ ਸੰਕਟ ਪੈਦਾ ਹੋਣ ਦੀ ਸੰਭਾਵਨਾ ਖੜ੍ਹੀ ਹੋ ਗਈ ਹੈ।ਪਿਛਲੇ ਦਿਨੀਂ ਵੀ ਇਕ ਯੂਨਿਟ ਬੰਦ ਹੋ ਗਈ ਸੀ, ਜਿਸ ਨੂੰ ਤਕਨੀਕੀ ਅਧਿਕਾਰੀਆਂ ਵੱਲੋਂ ਦੂਜੇ ਦਿਨ ਹੀ ਠੀਕ ਕਰ ਲਿਆ ਗਿਆ ਸੀ ।ਇਹ ਤਾਪਘਰ ਪੰਜਾਬ ਨੂੰ ਲਗਭਗ 1800 ਮੈਗਾਵਾਟ ਬਿਜਲੀ ਦਿੰਦਾ ਹੈ ਅਤੇ ਇਸਦੀ ਕੁੱਲ ਸਮਰੱਥਾ 1980 ਮੈਗਾਵਾਟ ਹੈ।ਇਸ ਦੇ ਬੰਦ ਹੋਣ ਨਾਲ 650 ਤੋਂ ਵੱਧ ਮੈਗਾਵਾਟ ਬਿਜਲੀ ਦਾ ਨੁਕਸਾਨ ਹੋ ਗਿਆ ਹੈ।ਸੂਬੇ ਵਿਚ ਇਸ ਵੇਲੇ 16000 ਮੈਗਾਵਾਟ ਤੋਂ ਵੀ ਵੱਧ ਬਿਜਲੀ ਦੀ ਮੰਗ ਚੱਲ ਰਹੀ ਹੈ।ਇਸ ਯੂਨਿਟ ਦੇ ਬੰਦ ਹੋਣ ਨਾਲ ਸਪਲਾਈ ਵਿਚ ਅੜਚਣ ਆ ਰਹੀ ਹੈ।