ਕੇਂਦਰੀ ਖ਼ੁਰਾਕ ਮੰਤਰਾਲੇ ਦੇ ਖ਼ਰੀਦ ਪੋਰਟਲ ਨੇ ਪੰਜਾਬ ਬਾਰੇ ਅਹਿਮ ਤੱਥਾਂ ਦਾ ਖ਼ੁਲਾਸਾ ਕੀਤਾ ਹੈ,ਇਸ ਡਾਟੇੇ ਵਿੱਚ ਪਤਾ ਚੱਲਦਾ ਹੈ ਕਿ ਕਿਸਾਨਾਂ ਕੋਲ ਕਿੰਨੀ ਜ਼ਮੀਨ ਹੈ।ਸਰਵੇ ਕਰਨ ਤੇ ਇਹ ਵੀ ਪਤਾ ਲੱਗਿਆ ਕਿ ਕਣਕ ਦੇ ਲੰਘੇ ਸੀਜ਼ਨ ਦੌਰਾਨ 8 ਲੱਖ ਦੇ ਕਰੀਬ ਕਿਸਾਨਾਂ ਨੇ ਫ਼ਸਲ ਦੀ ਵੇਚ ਕੀਤੀ ਹੈ ਪਰ ਸਰਕਾਰ ਕੋਲ 8.20 ਲੱਖ ਕਿਸਾਨ ਰਜਿਸਟਰ ਹੋਏ ਹਨ।ਝੋਨੇ ਦੇ ਪਿਛਲੇ ਸ਼ੀਜਨ ਦੌਰਾਨ 7.95 ਲੱਖ ਕਿਸਾਨਾਂ ਨੇ ਫ਼ਸਲ ਵੇਚੀ ਸੀ।ਪੰਜਾਬ ਵਿਚ ਇੱਕ ਪਾਸੇ ਛੋਟੀ ਕਿਸਾਨੀ ਹੈ ,ਦੂਜੇ ਪਾਸੇ ਧਨਾਢ ਕਿਸਾਨ ਹਨ,ਜਿਨ੍ਹਾਂ ਕੋਲ ਜ਼ਮੀਨਾਂ ਦਾ ਕੋਈ ਅੰਤ ਨਹੀਂ ਹੈ।ਆਜ਼ਾਦੀ ਮਗਰੋਂ ਜ਼ਮੀਨੀ ਸੁਧਾਰਾਂ ਲਈ ‘ਲੈਂਡ ਸੀਲੰਿਗ’ ਐਕਟ ਬਣਿਆ ਸੀ,ਜਿਸ ਅਨੁਸਾਰ ਵੱਡੇ ਕਿਸਾਨਾਂ ਦੀ ਨਿਸ਼ਾਨਦੇਹੀ ਹੋਈ ਸਰਪਲੱਸ ਜ਼ਮੀਨਾਂ ਦੀ ਵੰਡ ਬਿਨਾਂ ਜ਼ਮੀਨਾਂ ਵਾਲੇ ਕਿਸਾਨਾਂ ਨੂੰ ਹੋਈ।ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਖੁਦ ਇਸ ਕਾਨੂੰਨ ਨੂੰ ਬਣਾ ਕੇ ਲਾਗੂ ਕਰਨ ਤੋਂ ਪਿੱਛੇ ਹਟ ਰਹੀ ਹੈ।