ਪੰਜਾਬ ਵਿੱੱਚ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ 8 ਘੰਟੇ ਬਿਜਲੀ ਬਿਨਾਂ ਕਿਸੇ ਰੁਕਾਵਟਾਂ ਦੇ ਮੁਹੱਈਆ ਕਰਵਾਈ ਜਾ ਰਹੀ ਹੈ।ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਇੱਕ ਮੀਟਿੰਗ ਵਿਚ ਕਿਹਾ ਕਿ ਪਾਵਰਕੌਮ ਨੇ 19 ਜੂਨ ਨੂੰ 16078 ਮੈਗਾਵਾਟ ਦੀ ਸਭ ਤੋਂ ਜਿਆਦਾ ਮੰਗ ਨੂੰ ਪੂਰਾ ਕਰਨ ਵਿਚ ਸਫਲ ਰਹੀ ਹੈ।ਸੂਬੇ ਭਰ ਵਿਚ ਝੋਨੇ ਦੀ ਫਸਲ ਲਈ ਫੀਡਰਾਂ ਨੂੰ ਰੋਜ਼ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਕੀਤੀ ਜਾਂਦੀ ਹੈ।ਕਿਸੇ ਵੀ ਖਪਤਕਾਰ ਵਰਗ ਤੇ ਕੋਈ ਕੱਟ ਨਹੀਂ ਲਗਾਇਆ ਜਾ ਰਿਹਾ ।ਉਨ੍ਹਾਂ ਨੇ ਇਹ ਵੀ ਕਿਹਾ ਕਿ ਗਰਮੀ ਦੇ ਮੌਸਮ ਦੌਰਾਨ ਬਿਜਲੀ ਦੇ ਕੱਟ ਨਾ ਲੱਗਣ।