ਮੁੱਖ ਮੰਤਰੀ ਨੇ ਆਪ ਸਰਕਾਰ ਖਿਲਾਫ਼ ਲੋਕਾਂ ਦੀ ਨਰਾਜ਼ਗੀ ਨੂੰ ਦੇਖਕੇ ਡਿਪਟੀ ਕਮਿਸ਼ਨਰਾਂ ਨੂੰ ਝਾੜ ਪਾਈ।ਮੁੱਖ ਮੰਤਰੀ ਵੱਲੋਂ ਪਿਛਲੇ ਦਿਨਾਂ ਵਿੱਚ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਅਤੇ ਵਿਧਾਇਕਾਂ ਨਾਲ ਵਿਚਾਰ ਤੋਂ ਬਾਅਦ ਲੋਕਾਂ ਤੋਂ ਜੋ ਫੀਡਬੈਕ ਰਿਪੋਰਟਾਂ ਮਿਲੀਆਂ ਹਨ ਉਨ੍ਹਾਂ ਨੇ ਡੀਸੀਜ਼ ਨੂੰ ਕਟਹਿਰੇ ਵਿੱਚ ਲਿਆ ਖੜ੍ਹਾ ਕੀਤਾ ਹੈ।ਮੁੱਖ ਮੰਤਰੀ ਨੇ ਉਨ੍ਹਾਂ ਨੂੰ ਕੰਮ ਕਰਨ ਜਾਂ ਕੁਰਸੀ ਛੱਡਣ ਲਈ ਕਿਹਾ।ਉਨ੍ਹਾਂ ਨੇ ਕਿਹਾ ਕਿ ਜੇ ਕਿਸੇ ਵੀ ਜਿਲ੍ਹੇ ਵਿੱਚੋਂ ਜਾਂ ਤਹਿਸੀਲਾਂ ਵਿੱਚੋਂ ਕੁਰੱਪਸ਼ਨ ਦੇ ਕੇਸ ਸਾਹਮਣੇ ਆਏ ਤਾਂ ਇਸ ਦੇ ਜ਼ਿੰਮੇਵਾਰ ਉਸ ਜ਼ਿਲ੍ਹੇ ਦੇ ਡੀ.ਸੀ. ਜਾਂ ਐੱਸ.ਐੱਸ.ਪੀ. ਜ਼ਿੰਮੇਵਾਰ ਹੋਣਗੇ।