ਫਰਵਰੀ ਵਿੱਚ ਹਾਈ ਕੋਰਟ ਨੇ ਕਿਹਾ ਸੀ ਕਿ ਕੋਰਟ ਦੀ ਆਗਿਆ ਤੋਂ ਬਿਨ੍ਹਾ ਹਰਿਆਣਾ ਸਰਕਾਰ ਡੇਰਾ ਮੁਖੀ ਨੂੰ ਫਰਲੋ ਨਾ ਦੇਵੇ ਤੇ ਹੁਣ ਡੇਰਾ ਮੁਖੀ ਨੇ 21 ਦਿਨ ਦੀ ਫਰਲੋ ਲਈ ਪੰਜਾਬ-ਹਰਿਆਣਾ ਅਦਾਲਤ ਕੀਤਾ ਹੈ।ਡੇਰਾ ਮੁਖੀ ਨੇ ਕਿਹਾ ਹੈ ਕਿ ਵਧੀਆ ਆਚਰਣ ਕੈਦੀ ਐਕਟ,2022 ਮੁਤਾਬਕ ਉਸਦੀ ਫਰਲੋ ਤੇ ਵਿਚਾਰ ਕੀਤਾ ਜਾਵੇ।ਦੋ ਸ਼ਰਧਾਲੂ ਔਰਤਾਂ ਨਾਲ ਜਬਰ ਜਨਾਹ ਦੇ ਮਾਮਲੇ ਨੂੰ ਲੈ ਕੇ ਇਹ ਸੁਨਾਰੀਆਂ ਜ਼ੇਲ੍ਹ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ ਤੇ ਇਸ ਤੋਂ ਪਹਿਲਾ ਉਸਨੂੰ 19 ਜਨਵਰੀ ਨੂੰ 50 ਦਿਨ ਦੀ ਪੈਰੋਲ ਤੇ ਛੱਡਿਆ ਗਿਆ ਸੀ।