ਰਵਨੀਤ ਸਿੰਘ ਬਿੱਟੂ ਦੇ ਕੇਂਦਰੀ ਰਾਜ ਮੰਤਰੀ ਬਣਨ ‘ਤੇ ਜ਼ਿਲ੍ਹਾ ਪ੍ਰਧਾਨ ਭਾਜਪਾ ਦੇ ਹਰੀਸ਼ ਚੰਦਰ ਗੋਸ਼ਾ ਤਪਾ ਦੀ ਅਗਵਾਈ ਵਿਚ ਵਫ਼ਦ ਵਲੋਂ ਉਨ੍ਹਾਂ ਦੇ ਦਫ਼ਤਰ ਦਿੱਲੀ ਵਿਖੇ ਪੁੱਜ ਕੇ ਵਧਾਈ ਦਿੱਤੀ। ਿੲਸ ਸਮੇਂ ਵਫ਼ਦ ਵਲੋਂ ਇਲਾਕੇ ਵਿਖੇ ਬੰਦ ਪਈਆਂ ਗੱਡੀਆਂ ਦੇ ਠਹਿਰਾਓ ਸੰਬੰਧੀ ਇਕ ਮੰਗ ਕੇਂਦਰੀ ਰਾਜ ਮੰਤਰੀ ਬਿੱਟੂ ਨੂੰ ਸੌਂਪਿਆ ਗਿਆ। ਜਿਸ ਵਿਚ ਉਨ੍ਹਾਂ ਬੀਕਾਨੇਰ ਸਰਾਏ ਰੋਹੇਲਾ ਐਕਸਪ੍ਰੈਸ, ਗੰਗਾਨਗਰ ਨੰਦੇੜ ਸਾਹਿਬ ਐਕਸਪ੍ਰੈਸ,ਬਾੜਮੇਰ ਰਿਸ਼ੀਕੇਸ਼ ਐਕਸਪ੍ਰੈਸ ਗੱਡੀਆਂ ਦਾ ਜਿਕਰ ਕੀਤਾ ਜੋ ਕਿ ਪਿਛਲੇ ਦੋ ਤਿੰਨ ਸਾਲਾਂ ਤੋਂ ਬੰਦ ਹਨ। ਇਸ ਤੋਂ ਇਲਾਵਾ ਉਨ੍ਹਾਂ ਬਠਿੰਡਾ ਤੋਂ ਕਟਰਾ- ਮਾਤਾ ਵੈਸ਼ਨੋ ਦੇਵੀ ਲਈ ਇਕ ਟ੍ਰੇਨ ਵਾਇਆ ਧੂਰੀ ਹੋਕੇ ਚਲਾਉਣ ਦੀ ਮੰਗ ਕੀਤੀ। ਰਵਨੀਤ ਸਿੰਘ ਬਿੱਟੂ ਨੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਮੰਗ ਜਲਦੀ ਤੋਂ ਜਲਦੀ ਪੂਰੀ ਕੀਤੀ ਜਾਵੇਗੀ। ਇਸ ਮੌਕੇ ਭਾਜਪਾ ਆਗੂਆਂ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਇਕ ਧਾਰਮਿਕ ਤਸਵੀਰ ਦੇ ਕੇ ਸਨਮਾਨਿਤ ਵੀ ਕੀਤਾ।