ਬਿਰਧ ਉਮਰੇ ਡਾਢੇ ਦੁੱਖਾਂ ਨਾਲ ਭਰੀ ਦਾਸਤਾਨ
ਮਾਨਸਾ ਜਿਲ੍ਹੇ ਦੇ ਪਿੰਡ ਖਿਆਲਾ ਕਲਾਂ ਵਿੱਚ 23 ਮਈ 2024 ਨੂੰ ਹਰ
ਪਾਸਿਓ ਦੁੱਖਾਂ ਨਾਲ ਘਿਰੀ ਬਜ਼ੁਰਗ ਮਾਤਾ ਨੂੰ ਮਿਲੇ।ਓੁਹਨਾਂ ਨੇ ਹਿਰਦੇ
ਵਲੂੰਧਰਣ ਵਾਲੀ ਦੁੱਖ ਭਰੀ ਜ਼ਿੰਦਗੀ ਦੀ ਕਹਾਣੀ ਦੱਸੀ।ਓੁਹਨਾਂ ਨੇ
ਜ਼ਿੰਦਗੀ ਵਿੱਚ ਦੁੱਖਾਂ ਨੂੰ ਗਲ਼ ਲਾ ਕੇ ਜ਼ਿੰਦਗੀ ਜਿਓਣਾ ਸਿੱਖ
ਲਿਆ।ਇਸ ਦੁੱਖਾਂ ਨੇ ਘਰ ਦੇ 2 ਜੀਅ ਖੋ ਲਏ।ਉਨ੍ਹਾਂ ਦੇ ਸਿਰ ਦਾ
ਸਾਂਈ ਤੇ ਪੱੁਤ ਬੇਵਕਤੀ ਮੌਤ ਦੀ ਸੂਲੀ ਚੜ ਗਏ।ਘਰ ਦੀ ਗਰੀਬੀ ਤੇ
ਮਾਨਸਿਕ ਪੀੜ੍ਹਾਂ ਨੇ ਟੱਬਰ ਨੂੰ ਬੇਜ਼ਮੀਨੇ ਤੇ ਦਰ-ਦਰ ਦੀਆਂ ਠੋਕਰਾਂ
ਖਾਣ ਲਈ ਮਜਬੂਰ ਕਰ ਦਿੱਤਾ।ਲੀਡਰਾਂ ਅਤੇ ਪਿੰਡ ਦੇ ਮੋਹਤਬਰਾਂ ਨੇ
ਵੀ ਬਾਂਹ ਨਹੀਂ ਫੜੀ।