ਪੰਜਾਬ ਦਾ ਪਾਰਾ ਪਹੁੰਚਿਆਂ 47.5 ਡਿਗਰੀ ਤੱਕ
ਮੌਸਮ ਵਿਭਾਗ ਵੱਲੋਂ ਭਲਕੇ ਤੋਂ 16 ਤੱਕ ‘ਯੈਲੋ’ ਅਲਰਟ ਜਾਰੀ ਕੀਤਾ
ਹਰਿਆਣਾ ਅਤੇ ਚੰਡੀਗੜ ਵਿੱਚ ਵੀ ਗਰਮੀ ਦਾ ਕਹਿਰ
ਪੰਜਾਬ ਵਿੱਚ ਗਰਮੀ ਦਾ ਕਹਿਰ ਜਾਰੀ ਹੈ,ਜਿਸ ਕਰਕੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ।ਮੌਸਮ ਵਿਭਾਗ ਨੇ 15-16 ਜੂਨ ਤੱਕ ਗਰਮੀ ਦਾ ਕਹਿਰ ਦੱਸਿਆ ਹੈ 14 ਜੂਨ ਨੁੰ ਪਹਾੜੀ ਇਲਾਕੇ ਨਾਲ ਲਗਦੇ ਸ਼ਹਿਰਾਂ ਵਿੱਚ ਬੱਦਲਵਾਈ ਹੋ ਸਕਦੀ ਹੈ ।ਇਸ ਵਾਰ ਮੌਨਸੂਨ ਤੈਅ ਸਮੇਂ ਅਨੁਸਾਰ 27-28 ਜੂਨ ਨੂੰ ਪੰਜਾਬ ਵਿੱਚ ਪਹੁੰਚ ਜਾਵੇਗੀ,19-20 ਜੂਨ ਨੂੰ ਪ੍ਰੀ ਮੌਨਸੂਨ ਸ਼ੁਰੂ ਹੋ ਸਕਦਾ ਹੈ ਜਿਸ ਨਾਲ ਗਰਮੀ ਤੋਂ ਮਾਮੂਲੀ ਰਾਹਤ ਮਿਲ ਸਕਦੀ ਹੈ