ਯੂਨੀਵਰਸਿਟੀਆਂ ਤੇ ਉੱਚ ਸਿੱਖਿਆ ਸੰਸਥਾਵਾਂ ਹੁਣ ਕਰ ਸਕਣਗੀਆਂ ਛਿਮਾਹੀ ਦਾਖਲੇ
ਵਿਦੇਸੀ ਯੂਨੀਵਰਸਿਟੀਆਂ ਦੀ ਤਰਜ਼ ਤੇ ਹੁਣ ਭਾਰਤੀ ਯੂਨੀਵਰਸਿਟੀਆਂ ਤੇ ਉੱਚ ਵਿੱਦਿਅਕ ਸੰਸਥਾਵਾਂ ਵੀ ਹੁਣ ਛਿਮਾਹੀ ਦਾਖਲੇ ਕਰ ਸਕਦੀਆਂ ਹਨ।ਯੂ.ਜੀ.ਸੀ. ਦੇ ਮੁਖੀ ਜਗਦੀਸ਼ ਕੁਮਾਰ ਨੇ ਕਿਹਾ ਕਿ ਇਸ ਯੋਜਨਾ ਨੂੰ ਮਾਨਤਾ ਦੇ ਦਿੱਤੀ ਗਈ ਹੈ।ਸ਼ੈਸਨ 2024-2025 ਤੋਂ 2 ਦਾਖਲਾ ਸਾਈਕਲ ਹੋਣਗੇ।ਇਸ ਤੋਂ ਇਲਾਵਾ ਯੂਨੀਵਰਸਿਟੀਆਂ ਤੇ ਉੱਚ ਸਿੱਖਿਅਕ ਸੰਸਥਾਵਾਂ ਇਸ ਫੈਸਲੇ ਨੂੰ ਆਪਣੇ ਆਧਾਰ ਮਨ੍ਹਾਂ ਵੀ ਕਰ ਸਕਦੀਆਂ ਹਨ।