ਪਹਿਲੇ ਦਰਜ਼ੇ ਦੀ ਪਾਸ ਸੁਖਵੀਰ ਕੌਰ
ਮਾਨਸਾ ਜ਼ਿਲ੍ਹੇ ਦੇ ਪਿੰਡ ਰੱਲਾ ਦੀ ਜ਼ੰਮਪਲ ਸੁਖਵੀਰ ਕੌਰ ਨਾਲ 07 ਜੂਨ 2024 ਨੂੰ ਮਿਲੇ, ਜਿਸ ਨੇ ਬਹੁਤ ਹੀ ਦਰਦ ਭਰੇ ਲਹਿਜੇ ਨਾਲ ਘਰ ਦੀ ਆਰਥਿਕ ਸਥਿਤੀ ਨੂੰ ਬਿਆਨ ਕੀਤਾ ਕਿ ਸਾਡੇ ਘਰ ਦਿਆਂ ਕੋਲ ਨਾ ਤਾਂ ਮੇੇਰੀ ਪੜ੍ਹਾਈ ਲਈ ਪੈਸੇ ਨੇ ਤੇ ਨਾਂ ਹੀ ਰਹਿਣ ਲਈ ਸੁਰੱਖਿਅਤ ਛੱਤ। ਬੱਚੀ ਨੇ ਮਾਂ ਨੇ ਵੀ ਮੱਦਦ ਲਈ ਗੁਹਾਰ ਲਾਈ ਕਿ ਕੋਈ ਤਾਂ ਬਾਂਹ ਫੜੇ੍ਹ ਜਿਸ ਨਾਲ ਸਾਨੂੰ ਰਹਿਣ ਲਈ ਕੋਈ ਕਮਰਾ ਮਿਲ ਸਕੇ ਤੇ ਮੇਰੀ ਬੱਚੀ ਦੀ ਪੜ੍ਹਾਈ ਵੀ ਕਿਸੇ ਵਧੀਆ ਸਕੂਲ ਵਿੱਚ ਹੋ ਸਕੇ ਤਾਂ ਕਿ ਪੜ੍ਹ ਕੇ ਕਿਸੇ ਕਿੱਤੇ ਤੇ ਲੱਗ ਕੇ ਲੋੜਵੰਦਾਂ ਦੀ ਮੱਦਦ ਕਰ ਸਕੇ।