ਰਿਸ਼ਵਤਖੋਰੀ ਸਿਖਰਾਂ ਤੇ !
ਬੀਤੇ ਦਿਨੀਂ ਨਗਰ ਕੌਸਲ ਮਾਨਸਾ ਦੇ ਜੇ.ਈ. ਨੂੰ ਵਿਜ਼ੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਕਰਕੇ ਮਾਨਸਾ ਵਿੱਚ ਇੱਕ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ।ਜੇ.ਈ. ਤੋਂ ਇਲਾਵਾ 5 ਹੋਰ ਵਿਅਕਤੀ ਵੀ ਇਸ ਗੇਮ ਵਿੱਚ ਸ਼ਾਮਿਲ ਦੱਸੇ ਜਾ ਰਹੇ ਹਨ।ਇਸ ਸੰਬੰਧੀ ਮਾਨਸਾ ਵਾਸੀਆਂ ਦਾ ਕਹਿਣਾ ਹੈ ਕਿ ਇਸ ਕੇਸ ਦੀ ਚੰਗੀ ਤਰ੍ਹਾਂ ਛਾਣਬੀਣ ਕਰਕੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।ਆਪ ਸਰਕਾਰ ਪ੍ਰਤੀ ਵੀ ਲੋਕਾਂ ਦੇ ਮਨ ਵਿੱਚ ਕਿਤੇ ਨਾ ਕਿਤੇ ਖਦਸੇ ਪੈਦਾ ਹੋ ਰਹੇ ਹਨ ਕਿਉ ਕਿ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਦਰਕਿਨਾਰ ਕਰਕੇ ਹੀ ਆਮ ਲੋਕਾਂ ਦੀ ਪਾਰਟੀ ਨੂੰ ਚੁਣਿਆ ਸੀ ਤਾਂ ਕਿ ਸੂਬੇ ਵਿੱਚੋਂ ਰਿਸ਼ਵਤਖੋਰੀ ਨੂੰ ਢਾਹ ਲਾਈ ਜਾ ਸਕੇ ਪਰ ਅਜਿਹਾ ਨਾ ਹੁੰਦਾ ਦੇਖ ਕੇ ਲੋਕ ਸਰਕਾਰ ਨੂੰ ਕੋਸ ਰਹੇ ਹਨ।