ਭਾਜਪਾ ਨੇ ਡੰਡਾ ਡੁੱਕਿਆ
ਭਾਈਵਾਲ ਪਾਰਟੀਆਂ ਨੂੰ ਖੁਸ਼ ਕੀਤਾ
ਨਵੀਂ ਬਣੀ ਕੇਂਦਰੀ ਸਰਕਾਰ ਵਿੱਚ ਭਾਜਪਾ ਨੇ ਸਾਰੇ ਅਹਿਮ ਮੰਤਰਾਲੇ ਆਪਣੇ ਕੋਲ ਰੱਖ ਕੇ ਵਿਰੋਧੀਆਂ ਨੂੰ ਚਿੱਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।ਭਾਜਪਾ ਦੇ 4 ਅਹਿਮ ਨੇਤਾਵਾਂ ਦੇ ਵਿਭਾਗ ਪੁਰਾਣੀ ਵਜ਼ਾਰਤ ਵਾਲੇ ਹੀ ਕਾਇਮ ਰੱਖੇ ਗਏ ।ਅਮਿੱਤ ਸ਼ਾਹ ਨੂੰ ਗ੍ਰਹਿ ਮੰਤਰਾਲਾ, ਐੱਸ.ਸ਼ੰਕਰ ਨੂੰ ਵਿਦੇਸ਼ ਮੰਤਰਾਲਾ, ਨਿਰਮਲਾ ਸ਼ੀਤਾਰਮਨ ਨੂੰ ਵਿੱਤ, ਰਾਜਨਾਥ ਨੂੰ ਰੱਖਿਆ ਮੰਤਰਾਲਾ ਵਿਭਾਗ ਬਰਕਰਾਰ ਰੱਖੇ ਗਏ।ਇਸ ਤੋਂ ਇਲ਼ਾਵਾ ਪੰਜਾਬ ਦੀ ਝੋਲ਼ੀ ਵੀ ਭਾਜਪਾ ਦੇ ਨਵੇਂ ਹਾਰੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਅਮਿਤ ਸ਼ਾਹ ਨੇ ਜਾਰੀ ਪੁਗਾਉਦਿਆਂ ਫੂਡ ਪ੍ਰੋਸੈਸਿੰਗ ਤੇ ਰੇਲਵੇ ਰਾਜ ਮੰਤਰਾਲੇ ਦੇ ਕੇ ਨਿਵਾਜਿਆ ਗਿਆ ਹੈ।ਐੱਨ.ਡੀ.ਏ ਦੀ ਅਹਿਮ ਭਾਈਵਾਲ ਟੀ.ਡੀ.ਪੀ. ਨੂੰ ਮਿਿਲਆ ਸ਼ਹਿਰੀ ਹਵਾਬਾਜ਼ੀ ਮੰਤਰਾਲਾ, ਜੇ.ਡੀ.ਯੂ. ਨੂੰ ਪੰਚਾਇਤੀ ਰਾਜ ਤੇ ਪਸ਼ੂ ਪਾਲਣ ਵਿਭਾਗ,ਸ਼ਿਵਰਾਜ ਚੌਹਾਨ ਨੂੰ ਖੇਤੀ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਬਿਜ਼ਲੀ ਮੰਤਰਾਲਾ, ਸ਼ਹਿਰੀ ਮਾਮਲੇ ਤੇ ਮਕਾਨ ਉਸਾਰੀ ਮੰਤਰਾਲਾ ਦਿੱਤਾ।