ਸਰਦੂਲਗੜ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਬਣਾਂਵਾਲੀ ਨਾਲ 08 ਫਰਵਰੀ 2022 ਨੂੰ ਮੁਲਾਕਾਤ ਕੀਤੀ,ਜਿਸ ਦੌਰਾਨ ਉਨ੍ਹਾਂ ਨੇ ਭਗਵੰਤ ਮਾਨ ਦੀ ਇਮਾਨਦਾਰੀ ਬਾਰੇ ਚਰਚਾ ਕੀਤੀ। ਆਪਣੀ ਪਿਛੋਕੜ ਪਾਰਟੀ ਸ਼੍ਰੋਮਣੀ ਅਕਾਲੀ ਦੇ ਰਾਜਨੀਤਿਕ ਢਾਂਚੇ ਬਾਰੇ ਵੀ ਖੁਲਾਸੇ ਕੀਤੇ।ਬਣਾਂਵਾਲੀ ਨੇ ਇਹ ਵੀ ਜਾਣੂ ਕਰਵਾਇਆ ਕਿ ਕਿਸ ਤਰ੍ਹਾਂ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਨੇ ਸੂਬੇ ਦਾ ਆਰਥਿਕ ਢਾਂਚਾ ਖਰਾਬ ਕੀਤਾ ਹੋਇਆ ਹੈ।ਆਪਣੇ ਉੱਪਰ ਲੱਗੇ ਦੋਸ਼ ਵੀ ਨਕਾਰੇ।ਆਪਣੇ ਰਾਜਨੀਤਿਕ ਗੁਰੂ ਰਹੇ ਬਲਵਿੰਦਰ ਸਿੰਘ ਭੂੰਦੜ ਦੀ ਰਾਜਨੀਤਿਕ ਸਤਰੰਜ਼ ਬਾਰੇ ਖੁਲਾਸੇ ਕੀਤੇ।