ਯੂ.ਪੀ. ਦੇ ਹਾਥਰਸ ਜ਼ਿਲੇ੍ਹ ਅਧੀਨ ਪੈਂਦੇ ਪਿੰਡ ਫੁਲਰਾਈ ਵਿੱਚ ਅੱਜ ਸਤਿਸੰਗ ਦੌਰਾਨ ਕਿਸੇ ਕਾਰਨ ਭਗਦੜ ਮੱਚਣ ਕਾਰਨ 116 ਲੋਕ ਮਾਰੇ ਗਏ ਹਨ।ਇਸ ਤੋਂ ਇਲਾਵਾ ਬਹੁਤੇ ਲੋਕ ਜ਼ਖਮੀ ਵੀ ਹੋ ਗਏ ਹਨ।ਇਸ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਆਦਾਤਰ ਮੌਤਾਂ ਸਾਹ ਘੁੱਟਣ ਨਾਲ ਹੋਈਆਂ ਹਨ।ਮਰਨ ਵਾਲਿਆਂ ਵਿੱਚ ਜਿਆਦਾ ਗਿਣਤੀ ਔਰਤਾਂ ਦੀ ਹੈ।ਸਤਿਸੰਗ ਭੋਲੇ ਬਾਬਾ ਨਾਂ ਦੇ ਸਾਧ ਨੇ ਕਰਵਾਈ ਸੀ।ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਸਤਿਸੰਗ ਕਰਵਾਉਣ ਵਾਲੇ ਪ੍ਰਬੰਧਕਾਂ ਖਿਲਾਫ ਐੱਫ.ਆਰ.ਆਈ. ਦਰਜ਼ ਕਰਨ ਦੇ ਹੁਕਮ ਦਿੱਤੇ ਹਨ।ਇਸ ਘਟਨਾ ਦੀ ਤਫਤੀਸ਼ ਆਗਰਾ ਦੇ ਏਡੀਜੀਪੀ ਅਤੇ ਅਲੀਗੜ੍ਹ ਦੇ ਡਿਵੀਜ਼ਨਲ ਕਮਿਸ਼ਨਰ ਦੀ ਟੀਮ 24 ਘੰਟਿਆਂ ਵਿੱਚ ਪੂਰੀ ਕਰੇਗੀ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਯੋਗੀ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਦੇਣ ਦਾ ਐਲਾਨ ਕੀਤਾ ਹੈ।ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਨੂੰ ਫੋਨ ਕਰਕੇ ਹਰ ਸੰਭਵ ਮੱਦਦ ਦੇਣ ਦਾ ਐਲਾਨ ਕੀਤਾ ਹੈ।ਮੌਕੇ ਦੀ ਗਵਾਹ ਸ਼ਕੰੁਤਲਾ ਦੇਵੀ ਨੇ ਕਿਹਾ ਕਿ ਸਤਿਸੰਗ ਖਤਮ ਹੋਣ ਤੋਂ ਬਾਅਦ ਲੋਕਾਂ ਵੱਲੋਂ ਇੱਕ ਦੂਜੇ ਤੋਂ ਪਹਿਲਾਂ ਬਾਹਰ ਨਿਕਲਣ ਦੀ ਕਾਹਲੀ ਕਰਕੇ ਲੋਕ ਇੱਕ ਦੂਜੇ ਉੱਪਰ ਡਿੱਗ ਜਾਣ ਨਾਲ ਇਹ ਘਟਨਾ ਵਾਪਰੀ।ਘਟਨਾ ਤੋਂ ਪਹਿਲਾਂ ਇੱਕ ਸ਼ਾਮਿਆਨੇ ਵਿੱਚ ਬੈਠੇ ਭੋਲੇ ਬਾਬੇ ਨੂੰ ਸੁਣ ਰਹੇ ਸਨ ਅਤੇ ਆਖੀਰ ਵਿੱਚ ਸ਼ਰਧਾਲੂ ਬਾਬੇ ਦੇ ਪੈਰ ਹੇਠੋਂ ਮਿੱਟੀ ਚੁੱਕਣ ਲਈ ਕਾਹਲ਼ੇ ਸਨ।ਜਿਸ ਨਾਲ ਇਹ ਘਟਨਾ ਵਾਪਰੀ I