ਨਵੇ ਫੌਜ਼ਦਾਰੀ ਕਾਨੂੰਨ ਲਾਗੂ ਕਰਨ ਲਈ ਲਗਭਗ ਚੰਡੀਗੜ੍ਹ ਪ੍ਰਸ਼ਾਸਨ ਨੇ ਤਿਆਰੀ ਕਰ ਲਈ ਹੈ ਜਿਸ ਦੀ ਸ਼ੁਰੂਆਤ 1 ਜੁਲਾਈ ਤੋਂ ਹੋਵੇਗੀ। ਇਨ੍ਹਾਂ 3 ਕਾਨੂੰਨਾਂ ਦੇ ਤਹਿਤ ਹੁਣ ਗਵਾਹੀ ਲਈ ਲੋਕਾਂ ਨੂੰ ਥਾਣਿਆਂ ਦੇ ਚੱਕਰ ਨਹੀ ਲਾਉਣੇ ਪੈਣਗੇ। ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਕੁੱਝ ਕੇਂਦਰ ਸਥਾਪਿਤ ਕੀਤੇ ਜਾਣਗੇ, ਜਿਸ ਰਾਹੀ ਵੀਡਿਓ ਕਾਨਫਰੰਸ ਰਾਹੀ ਗਵਾਹੀ ਭੁਗਤੀ ਜਾਵੇਗੀ।ਅਜਿਹਾ ਹੋਣ ਨਾਲ ਵਿਅਕਤੀਆਂ ਦਾ ਸਮਾਂ ਵੀ ਬਚੇਗਾ ਤੇ ਕੰਮ ਵੀ ਸੁਚੱਜੇ ਢੰਗ ਨਾਲ ਹੋਣਗੇ।ਇਸ ਸੰਬੰਧੀ ਪਿਛਲੇ ਕਈ ਮਹੀਨਿਆਂ ਤੋਂ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ।