ਜੂਨ 2024 ਦੀ ਸੀ.ਐਸ.ਆਈ.ਆਰ.-ਯੂ.ਜੀ.ਸੀ.-ਨੈੱਟ ਪ੍ਰੀਖਿਆ ਨੂੰ ਐਨ.ਟੀ.ਏ. ਨੇ ਮੁਲਤਵੀ ਕਰ ਦਿੱਤਾ ਹੈ, ਜੋ ਕਿ 25 ਅਤੇ 27 ਜੂਨ ਦੇ ਵਿਚਕਾਰ ਹੋਣ ਵਾਲੀ ਸੀ।ਇਸ ਪ੍ਰੀਖਿਆ ਦੇ ਲਈ ਸਮਾਂ-ਸਾਰਣੀ ਦਾ ਐਲਾਨ ਕੀਤਾ ਜਾਣਾ ਅਜੇ ਬਾਕੀ ਹੈ।ਪ੍ਰੀਖਿਆ ਸੰਬੰਧੀ ਕੋਈ ਵੀ ਫੈਸਲਾ ਅਧਿਕਾਰਤ ਵੈੱਬਸਾਈਟ ਤੇ ਹੀ ਜਾਰੀ ਕੀਤਾ ਜਾਵੇਗਾ।ਸੁਪਰੀਮ ਕੋਰਟ ਵੱਲੋਂ ਇਸ ਨੂੰ ਮੁਲਤਵੀ ਕਰਨ ਤੋ ਇਨਕਾਰ ਕਰ ਦਿੱਤਾ ਗਿਆ ਹੈ।ਸੁਪਰੀਮ ਕੋਰਟ ਵੱਲੋਂ 5 ਮਈ ਨੂੰ ਹੋਈ ਪ੍ਰੀਖਿਆ ਵਿੱਚ ਬੇਨਿਯਮੀਆਂ ਨੂੰ ਲੈ ਕੇ ਨੀਟ-ਯੂਜੀ ਰੱਦ ਕਰਨ ਦੀ ਅਪੀਲ ਤੇ ਐੱਨ.ਟੀ.ਏ.,ਕੇਂਦਰ ਸਰਕਾਰ ਅਤੇ ਹੋਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।ਇਸ ਮਾਮਲੇ ਦੀ ਅਗਲੀ ਸੁਣਵਾਈ 8 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਗਈ ਹੈ।