ਵਰਿੰਦਰ ਸਚਦੇਵਾ ਭਾਜਪਾ ਦੇ ਸੂਬਾ ਪ੍ਰਧਾਨ ਦੀ ਅਗਵਾਈ ਵਿੱਚ ਭਾਜਪਾ ਦੇ ਸੰਸਦ ਮੈਂਬਰ,ਵਿਧਾਇਕ,ਨਗਰ ਨਿਗਮ ਕੌਸਲਰਾਂ,ਸੂਬਾ,ਜ਼ਿਲ੍ਹਾ ਅਤੇ ਮੰਡਲ ਅਧਿਕਾਰੀਆਂ ਨੇ ਦਿੱਲੀ ਵਿੱਚ ਪਾਣੀ ਦੀ ਲਗਾਤਾਰ ਹੋ ਰਹੀ ਕਮੀ ਲਈ ਆਪ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਰੋਸ ਪ੍ਰਦਰਸ਼ਨ ਕੀਤਾ।ਉਹਨਾਂ ਨੇ ਪਾਣੀ ਨੂੰ ਲੈ ਕੇ ਕੀਤੀ ਜਾ ਰਹੀ ਰਾਜਨੀਤਿ ਬਾਰੇ ਵੀ ਕਿਹਾ।ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਅਰਵਿੰਦ ਕੇਜ਼ਰੀਵਾਲ ਆਪ ਜਲ ਬੋਰਡ ਦੇ ਚੇਅਰਮੈਨ ਸੀ ਤਾਂ ਜਲ ਬੋਰਡ ਨੂੰ ਲੁੱਟਣ ਅਤੇ ਪਾਣੀ ਦੀ ਚੋਰੀ ਦੀ ਖੇਡ ਸ਼ੁਰੂ ਹੋ ਗਈ ਸੀ।ਜਲ ਬੋਰਡ ਨੂੰ ਛੇ ਸੌ ਕਰੋੜ ਦੇ ਵਾਧੇ ਤੋਂ 73000 ਕਰੋੜ ਦੇ ਘਾਟੇ ਤੱਕ ਲਿਆਉਣ ਲਈ ਸਿਰਫ਼ ਅਰਵਿੰਦ ਕੇਜ਼ਰੀਵਾਲ ਹੀ ਜ਼ਿੰਮੇਵਾਰ ਜਨ।