ਜਲੰਧਰ ਤੋਂ ਨਵੇਂ ਚੁਣੇ ਸਾਂਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਨਵੀਂ ਬਣੀ ਭਾਜਪਾ ਸਰਕਾਰ ਪੰਜਾਬ ਸਰਕਾਰ ਨੂੰ ਡੇਗਣ ਲਈ ਕੋਈ ਵੀ ਬਹਾਨਾ ਬਣਾ ਸਕਦੀ ਹੈ ਕਿੳਂੁ ਕਿ ਪੰਜਾਬ ਦੇ ਲੋਕਾਂ ਨੇ ਭਾਜਪਾ ਨੂੰ ਲੰਘੀਆਂ ਲੋਕ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਹਰਾਇਆ ਹੈ ਜਿਸ ਨਾਲ ਭਾਜਪਾ ਪੰਜਾਬ ਪ੍ਰਤੀ ਸੌੜੀ ਸੋਚ ਨੂੰ ਜੱਗ ਜ਼ਾਹਿਰ ਹੋ ਗਈ ਹੈ। ਚੰਨੀ ਨੇ ਇਹ ਵੀ ਕਿਹਾ ਕਿ ਭਾਜਪਾ ਨੇ ਚੋਣਾਂ ਦੌਰਾਨ ਦਲਿਤਾਂ ਤੇ ਹਿੰਦੂਆਂ ਨੂੰ ਪਾੜਣ ਦੀ ਨਾਕਾਮ ਕੋਸ਼ਿਸ ਕੀਤੀ।ਇਸ ਤੋਂ ਇਲਾਵਾ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਪ੍ਰਤੀ ਵੀ ਆਪਣਾ ਗੁੱਸਾ ਵੋਟਾਂ ਨਾ ਪਾ ਕੇ ਕੱਢਿਆ। ਮੇਰੇ ਮੁੱਖ ਮੰਤਰੀ ਹੁੰਦਿਆਂ ਲੋਕਾਂ ਨੂੰ ਮੇਰੇ 111 ਦਿਨ ਦੇ ਮੁੱਖ ਮੰਤਰੀ ਵਜੋਂ ਕੀਤੇ ਕੰਮ ਯਾਦ ਹਨ ਤੇ ਇਸ ਕਰਕੇ ਹੀ ਮੈਨੂੰ ਸਾਂਸਦ ਬਣਨ ਦਾ ਮਾਣ ਬਖਸ਼ਿਆ ਹੈ।