ਮਾਨਸਾ ਜ਼ਿਲ੍ਹੇ ਦੇ ਨਾਲ ਲਗਦੇ ਪਿੰਡ ਖਿਆਲਾ ਕਲਾਂ ਵਿੱਚ ਇੱਕ ਪੋਲੀਓ ਅਤੇ ਅਸਥਮਾ
ਨਾਲ ਜੂਝ ਰਹੇ ਨੌਜਵਾਨ ਬ੍ਰਿਛਭਾਨ ਸਿੰਘ ਅਤੇ ਉਸਦੀ ਬਜ਼ੁਰਗ ਮਾਤਾ ਨਾਲ 22 ਮਈ
2024 ਨੂੰ ਸਾਡੀ ਟੀਮ ਦੀ ਮੁਲਾਕਾਤ ਹੋਈ ।ਉਹਨਾਂ ਨੇ ਦੱਸਿਆ ਕਿ 40 ਸਾਲਾਂ ਤੋਂ
ਪੋਲੀਓ ਦੀ ਬਿਮਾਰੀ ਦਾ ਸ਼ਿਕਾਰ ਹੈ ,ਤੁਰਨ-ਫਿਰਨ ਤੋਂ ਅਸਮਰੱਥ ਹੈ।ਘਰ ਵਿੱਚ ਗਰੀਬੀ
ਹੋਣ ਕਾਰਨ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਬਸਰ ਹੁੰਦਾ ਹੈ,ਦਵਾਈ ਲੈਣ ਤੱਕ ਦੇ
ਵੀ ਪੈਸੇ ਨਹੀਂ ਹਨ।ਉਹਨਾਂ ਦੱਸਿਆ ਕਿ ਨਿੱਕੇ ਹੁੰਦਿਆਂ ਹੀ ਪਿਤਾ ਦੀ ਮੌਤ ਹੋ ਗਈ ਸੀ,
ਜਿਸ ਤੋਂ ਬਾਅਦ ਉਹਨਾਂ ਦੇ ਘਰ ਕੋਈ ਕਮਾਈ ਵਾਲਾ ਨਹੀਂ ਰਿਹਾ।ਉਸ ਤੋਂ ਬਾਅਦ ਕਿਵੇਂ
ਉਸਦੀ ਬਜ਼ੁਰਗ ਮਾਂ ਲੋਕਾਂ ਦੇ ਘਰਾਂ ਵਿੱਚ ਦਿਹਾੜ੍ਹੀ ਕਰਕੇ ਆਪਣਾ ਤੇ ਆਪਣੇ ਬਿਮਾਰ
ਪੁੱਤ ਦਾ ਦੋ ਵੇਲੇ ਢਿੱਡ ਪਾਲ਼ਦੀ ਹੈ।ਕੋਈ ਸਰਕਾਰੀ ਸਹੂਲਤ ਵੀ ਨਹੀਂ ਮਿਲਦੀ, ਜਿਸ
ਨਾਲ ਜ਼ਿੰਦਗੀ ਦਾ ਗੁਜ਼ਾਰਾ ਸੌਖਾ ਹੋ ਸਕੇ।