ਕਿਸੇ ਵੱਡੀ ਘਟਨਾ ਦੇ ਹੋਣ ਦੇ ਡਰ ਤੋਂ ਪੰਜਾਬ ਪੁਲਿਸ ਨੇ ਸਰਹੱਦੀ ਇਲਾਕਿਆਂ ਵਿੱਚ ਚੌਕਸੀ ਵਧਾ ਦਿੱਤੀ ਹੈ ਕਿੳਂੁ ਕਿ ਪੁਲਿਸ ਨੂੰ ਖ਼ਦਸਾ ਹੈ ਕਿ ਕੋਈ ਵੀ ਵਾਰਦਾਤ ਨਾ ਹੋਵੇ ਤੇ ਜਨਤਕ ਥਾਵਾਂ ਨੂੰ ਕ੍ਰਿਮੀਨਲ ਵਾਰਦਾਤ ਲਈ ਕੋਈ ਵੀ ਮਾੜਾ ਅਨਸਰ ਵਰਤ ਨਾ ਸਕੇ।ਇਸ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਪੁਲਿਸ ਨੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਮੁਸਤੈਦੀ ਵਧਾ ਦਿੱਤੀ ਹੈ ਤੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ।ਜਨਤਕ ਥਾਵਾਂ ਦੀ ਸੁਰੱਖਿਆ ਨੂੰ ਵਧਾਉਣ ਲਈ ਬਾਰਡਰ ਸ਼ੀਲ ਕਰ ਦਿੱਤਾ ਗਿਆ ਹੈ।ਬੰਬ ਨਿਰੋਧਕ ਦਸਤਿਆਂ ਦੀ ਮੱਦਦ ਨਾਲ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ ਜ਼ਿਲ੍ਹੇ ਦੇ ਹਰ ਹਿੱਸੇ ਵਿੱਚ ਚੌਕਸੀ ਵਧਾਈ ਵਧਾਈ ਹੈ।ਇਸ ਸਾਰੀ ਮੁਹਿੰਮ ਨੁੰੂ ਫ਼ਾਜ਼ਿਲਕਾ ਦੇ ਐੱਸ.ਐੱਸ.ਪੀ ਡਾਕਟਰ ਪ੍ਰਗਿਆ ਜੈਨ ਚਲਾ ਰਹੇ ਹਨ।ਇਸ ਦੌਰਾਨ ਇੱਥੋ ਦੇ ਬੱਸ ਅੱਡਾ ਤੇ ਰੇਲਵੇ ਸਟੇਸ਼ਨ ਦੀ ਵੀ ਚੈਕਿੰਗ ਕੀਤੀ ਗਈ ਤੇ ਆਮ ਲੋਕਾਂ ਨੂੰ ਵੀ ਇਸ ਬਾਰੇ ਜਾਗਰੂਕ ਕੀਤਾ ਗਿਆ।