ਪੰਜਾਬ ਦੇ ਗੁਦਾਮਾਂ ਵਿੱਚ ਚੌਲ ਭੰਡਾਰਨ ਸੰਕਟ
ਚੌਲ ਮਿੱਲ ਮਾਲਕਾਂ ਨੇ ਸਰਕਾਰ ਨੂੰ ਕੁਝ ਦਿਨ ਪਹਿਲਾਂ ਹੀ ਇਸ ਸੰਬੰਧੀ ਜਾਣੂ ਕਰਵਾਇਆ ਸੀ
ਪੰਜਾਬ ਵਿੱਚ ਅਨਾਜ ਭੰਡਾਰਨ ਨੂੰ ਥਾਂ ਨਹੀਂ ਹੈ,ਜਿਸ ਕਰਕੇ ਚੌਲ ਮਿਲ ਮਾਲਕ ਹਰਿਆਣਾ ਜਾਣ ਲਈ ਮਜ਼ਬੂਰ ਹਨ।ਪੰਜਾਬ ਵਿੱਚ ਚੌਲਾਂ ਨੂੰ ਭੰਡਾਰ ਕਰਨ ਲਈ ਗੁਦਾਮ ਖਾਲੀ ਨਹੀੰ ਹਨ, ਜਿਸ ਕਰਕੇ ਚੌਲ ਮਿਲ ਮਾਲਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਚੌਲ ਮਿਲ ਮਾਲਕਾਂ ਨੇ ਸਰਕਾਰ ਨੂੰ ਕੁਝ ਸਮਾਂ ਪਹਿਲਾਂ ਹੀ ਇਸ ਸੰਕਟ ਤੋਂ ਜਾਣੂ ਕਰਵਾ ਦਿੱਤਾ ਸੀ ਕਿ ਮਿਲ ਮਾਲਕਾਂ ਵੱਲੋਂ 15 ਤੋਂ 20 ਲੱਖ ਮੀਟਰਿਕ ਟਨ ਚੌਲ ਦਾ ਭੁਗਤਾਨ ਕੀਤਾ ਜਾਣਾ ਹੈ,ਜਿਸ ਨਾਲ ਚੌਲ ਮਿਲ ਮਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਚੌਲ ਮਿਲ ਵਾਲਿਆਂ ਨੂੰ ਚੌਲਾਂ ਦੀ ਡਲਿਵਰੀ ਦੇਣ ਲਈ 30 ਜੂਨ ਆਖਰੀ ਹੈ, ਪਰ ਗੁਦਾਮਾਂ ਵਿੱਚ ਜਗ੍ਹਾ ਨਾ ਹੋਣ ਕਰਕੇ ਮਿਲ ਮਾਲਕ ਮੁਸ਼ਕਲ ਵਿੱਚ ਫਸੇ ਹੋਏ ਹਨ।ਮਿਲ ਮਾਲਕਾਂ ਨੂੰ ਦੂਜੇ ਸੂਬਿਆਂ ਵਿੱਚ ਚੌਲ ਡਲਿਵਰੀ ਲਈ ਪੱਲਿਓਂ ਭਾੜਾ ਦੇਣਾ ਪੈ ਰਿਹਾ ਹੈ