ਪਾਣੀ ਦਾ ਗੰਭੀਰ ਸੰਕਟ ਪੰਜਾਬ ਲਈ ਖਤਰਾ
‘ਬੱਲ੍ਹੋਂ ਮਾਡਲ’ ਵੱਲੋਂ ਇੱਕ ਵਿਲੱਖਣ ਕਦਮ
ਜ਼ਮੀਨੀ ਪਾਣੀ ਬਚਾਓ, ਨਗਦ ਇਨਾਮ ਪਾਓ
ਧਰਤੀ ਹੇਠਲਾ ਪਾਣੀ ਪੱਧਰ ਘਟਣਾ ਇੱਕ ਡੂੰਘਾ ਸੰਕਟ
ਪੰਜਾਬ ਵਿੱਚ ਜ਼ਮੀਨੀ ਪਾਣੀ ਲਗਾਤਾਰ ਘਟਦਾ ਜਾ ਰਿਹਾ ਹੈ,ਸੂਬੇ ਵਿੱਚ ਲਗਾਤਾਰ ਜ਼ਮੀਨਦੋਜ ਪਾਣੀ ਦਾ ਪੱਧਰ ਹੇਠਾਂ ਜਾਣ ਕਰਕੇ ਲਗਪਗ ਸਾਰੇ ਬਲਾਕ ਡਾਰਕ ਜ਼ੋਨ ਵਿੱਚ ਸ਼ਾਮਲ ਹੋ ਚੁੱਕੇ ਹਨ।ਝੋਨਾ ਪੰਜਾਬ ਦੀ ਫਸਲ ਨਹੀਂ ਹੈ ਪਰ ਹਰੀ ਕ੍ਰਾਂਤੀ ਕਰਕੇ ਸਾਰਾ ਪੰਜਾਬ ਝੋਨੇ ਦੀ ਫਸਲ ਦੀ ਬਿਜਾਈ ਕਰਦਾ ਹੈ ਤੇ ਹੋਰ ਰਾਜਾਂ ਨੂੰ ਅਨਾਜ ਮੁਹੱਈਆ ਕਰਦਾ ਹੈ।ਇਸ ਫਸਲ ਨਾਲ ਕਿਸਾਨਾਂ ਨੇ ਅਨਾਜ ਦੀ ਪੂਰਤੀ ਤਾਂ ਕਰਦੇ ਨੇ ਪਰ ਪਾਣੀ ਦੀ ਕਮੀ ਦਾ ਸਾਹਮਣਾ ਵੀ ਕਰ ਰਹੇ ਹਨ।ਨਹਿਰੀ ਪਾਣੀਆਂ ਦੀ ਘਾਟ ਹੋਣ ਕਾਰਨ ਧਰਤੀ ਦੇ ਪਾਣੀ ਦੀ ਵਰਤੋਂ ਜਿਆਦਾ ਕਰਨ ਕਾਰਨ ਮਾਲਵੇ ਦਾ ਪਾਣੀ ਦਾ ਪੱਧਰ ਦਿਨ-ਬ-ਦਿਨ ਹੇਠਾਂ ਜਾ ਰਿਹਾ ਹੈ, ਜਿਸ ਨਾਲ ਇਹ ਖਤਰਾ ਬਣ ਰਿਹਾ ਹੈ ਕਿ ਸਾਡਾ ਰੰਗਲਾ ਪੰਜਾਬ ਵੀ ਰਾਜਸਥਾਨ ਵਾਂਗੂ ਰੇਗਿਸਤਾਨ ਬਣ ਜਾਵੇਗਾ ਤੇ ਅਸੀਂ ਪੀਣ ਵਾਲੇ ਪਾਣੀ ਨੂੰ ਤਰਸਾਂਗੇ।ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਵਿੱਚ ਖੇਤੀਬਾੜੀ ਕਰਨ ਲਈ ਪੂਲ ਬਣਾਏ ਜਾਣ ਤੇ ਪੰਜਾਬ ਨੂੰ ਜ਼ਮੀਨ ਦੀ ਕਿਸਮ ਤੇ ਪਾਣੀ ਦੇ ਆਧਾਰ ਤੇ ਵੰਡਿਆਂ ਜਾਵੇ ਤਾ ਕਿ ਝੋਨੇ ਵਰਗੀਆਂ ਫਸਲਾਂ ਨਾਲ ਬਰਬਾਦ ਹੋ ਰਹੇ ਪੰਜਾਬ ਦੇ ਪਾਣੀਆਂ ਨੂੰ ਬਚਾਇਆ ਜਾ ਸਕੇ।