ਮਾਂ ਬਿਰਧ ਤੇ ਪੁੱਤ ਦੇ ਸਿਰ ਵਿੱਚ ਸੱਟ ਲੱਗਣ ਕਾਰਨ ਘਰ ਬੇਘਰ ਹੋ ਗਿਆ ਹੈ ਜਿਸ ਨਾਲ ਦੋ ਟਾਈਮ ਦੀ ਰੋਟੀ ਵੀ ਮੁਸ਼ਕਿਲ ਨਾਲ ਨਸੀਬ ਹੁੰਦੀ ਹੈ।ਬਿਰਧ ਤੇ ਬਿਮਾਰ ਮਾਂ ਨੂੰ ਘਰ ਚਲਾਉਣਾ ਪਹਾੜ ਬਣਿਆ ਪਿਆ ਹੈ।ਅੱਧੀ ਉਮਰ ਬੀਤ ਜਾਣ ਦੇ ਬਾਵਜੂਦ ਵੀ ਪੁੱਤ ਘਰ ਸੰਭਾਲਣ ਵਾਲੀ ਨਹੀਂ ਲਿਆ ਸਕਿਆ ਜਿਸ ਦਾ ਮਾਤਾ ਦੇ ਮਨ ਤੇ ਬੋਝ ਬਣਿਆ ਹੋਇਆ ਹੈ ਕਿ ਮੇਰੇ ਪਰਿਵਾਰ ਦੀ ਪੀੜ੍ਹੀ ਅੱਗੇ ਨਹੀਂ ਜਾਵੇਗੀ। ਨੌਜਵਾਨ ਪੁੱਤ ਦਾ ਕੰਮ-ਕਾਜ ਤੋਂ ਬੇਕਾਰ ਹੋ ਕੇ ਬੈਠਣਾ ਤੇ ਮਾਂ ਦਾ ਸਾਰਾ ਦਿਨ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਇੰਨਾ ਕੁ ਕਮਾਉਣਾ ਕਿ ਮਸਾਂ ਹੀ ਇੱਕ ਡੰਗ ਦੀ ਰੋਟੀ ਬਣਦੀ ਹੈ।