ਬੀਤੇ ਦਿਨ੍ਹੀ ਇੱਕ ਗਰੀਬ ਪਰਿਵਾਰ ਨੂੰ ਮਿਲੇ, ਜਿਨ੍ਹਾਂ ਦੇ ਘਰ ਦੀ ਹਾਲਤ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਇਸ ਪਰਿਵਾਰ ਦੇ ਦੁੱਖ ਕਿੰਨੇ ਵੱਡੇ ਹੋਣਗੇ।ਘਰ ਵਿੱਚ ਬਜ਼ੁਰਗ ਮਾਂ ਤੇ ਕਮਾਈ ਤੋਂ ਅਸਮਰੱਥ ਬਿਮਾਰ ਪੁੱਤ ਬੜੀਆਂ ਤੰਗੀਆਂ ਨਾਲ ਗੁਜ਼ਾਰਾ ਕਰਦੇ ਹਨ।ਘਰ ਵਿੱਚ ਜੋ ਵੀ ਖਾਣ ਨੂੰ ਥੋੜਾ-ਬਹੁਤ ਹੁੰਦਾ,ਉਹ ਬਿਮਾਰ ਤੇ ਬਜ਼ੁਰਗ ਮਾਂ ਕਮਾ ਕੇ ਲਿਆਉਂਦੀ ਹੈ।ਬਿਮਾਰ ਪੁੱਤ ਵੀ ਆਪਣੀ ਮਾਨਸਿਕ ਪੀੜ੍ਹਾ ਨਾਲ ਜੂਝ ਰਿਹਾ ਹੈ।ਘਰ ਵਿੱਚ ਦੋਵੇਂ ਹੀ ਇੱਕ ਦੂਜੇ ਦਾ ਸਹਾਰਾ ਹਨ।