ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਤੇ ਵਿਧਾਇਕ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਵਿਰੋਧੀ ਫੈਸਲੇ ਲੈਣ ਦਾ ਦੋਸ਼ ਲਗਾਉਦਿਆਂ ਸਵਾਲ ਪੁੱਛਿਆ ਕਿ ਗੈਰ-ਪੰਜਾਬੀ ਪੰਜਾਬ ਸਿੱਖਿਆ ਬੋਰਡ ਦੀ ਚੇਅਰਪਰਸਨ ਨੂੰ ਕਿਉਂ ਲਾਇਆ ਗਿਆ ਹੈ ਕਿਉ ਕਿ ਜਿਸ ਨੂੰ ਆਪ ਪੰਜਾਬੀ ਬਾਰੇ ਗਿਆਨ ਹੀ ਨਹੀਂ ਉਹ ਪੰਜਾਬ ਦੇ ਬੱਚਿਆਂ ਨੂੰ ਕਿਵੇਂ ਪੰਜਾਬੀ ਤੇ ਪੰਜਾਬੀਅਤ ਬਾਰੇ ਗਿਆਨ ਵੰਡ ਸਕਦੀ ਹੈ।ਜਦ ਕਿ ਇਸ ਤੇ ਇਤਿਹਾਸਕਾਰ ਪ੍ਰੋਫੈਸਰ ਗੁਰਦਰਸ਼ਨ ਸਿੰਘ ਨੇ ਕਿਹਾ ਕਿ ਇਸ ਦੀ ਨਿਯੁਕਤੀ ਕੇਜ਼ਰੀਵਾਲ ਦੇ ਹੁਕਮਾਂ ਤੇ ਹੋਈ ਹੈ।