ਦਿੱਲੀ ਦੀ ਅਦਾਲਤ ਨੇ ਅਰਵਿੰਦ ਕੇਜ਼ਰੀਵਾਲ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ।ਅਦਾਲਤ ਨੇ ਕੇਜ਼ਰੀਵਾਲ ਦੀ ਜ਼ਮਾਨਤ ਦੇ ਹੁਕਮ 2 ਦਿਨ ਲਈ ਰੋਕਣ ਬਾਰੇ ਈ.ਡੀ. ਦੀ ਅਪੀਲ ਰੱਦ ਕਰ ਦਿੱਤੀ।ਈ.ਡੀ. ਨੇ ਇਸ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕਰਨ ਲਈ ਇਹ ਸਮਾਂ ਮੰਗਿਆ ਸੀ।ਅਦਾਲਤ ਦੇ ਜੱਜ ਨੇ ਕੇਜ਼ਰੀਵਾਲ ਨੂੰ ਲੋੜ ਸਮੇਂ ਅਦਾਲਤ ਦੇ ਵਿੱਚ ਪੇਸ਼ ਹੋਣ ਅਤੇ ਜਾਂਚ ਵਿੱਚ ਸਹਿਯੋਗ ਦੇਣ ਦਾ ਨਿਰਦੇਸ਼ ਵੀ ਦਿੱਤੇ।