ਈਕੋ ਵੀਲਰਜ਼ ਕਲੱਬ ਮਾਨਸਾ ਦੀ ਟੀਮ ਨਾਲ 26 ਮਈ 2024 ਨੂੰ
ਮੁਲਾਕਾਤ ਹੋਈ।ਜਿਸ ਵਿੱਚ ਸਾਰੀ ਟੀਮ ਨਾਲ ਗੱਲਬਾਤ ਕਰਨ ਦਾ ਮੌਕਾ
ਮਿਿਲਆ।ਇਸ ਨੂੰ ਇੱਕ ਵਿਲੱਖਣ ਕਦਮ ਕਹਿ ਸਕਦੇ ਹਾਂ।ਇਸ ਦੌਰਾਨ
ਡਾ.ਜਨਕ ਰਾਜ ਜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਈਕਲ
ਚਲਾਉਣ ਨਾਲ ਅਸੀਂ ਕਿਵਂੇ ਆਪਣੀ ਸਿਹਤ ਨੂੰ ਬਿਮਾਰੀਆਂ ਤੋਂ ਬਚਾ
ਕੇ ਤੰਦਰੁਸਤ ਰੱਖ ਸਕਦੇ ਹਾਂ।ਉਮਰ ਦੇ ਇਸ ਪੜਾਅ ਵਿੱਚ ਆ ਕੇ ਵੀ
ਉਹਨਾਂ ਨੇ ਆਪਣੇ ਸਰੀਰ ਨੂੰ ਸਾਈਕਲੰਿਗ ਕਰਕੇ ਤੰਦਰੁਸਤ ਰੱਖਿਆ
ਹੋਇਆ ਹੈ,ਬਿਮਾਰੀਆਂ ਤੋਂ ਬਚੇ ਹੋਏ ਹਨ।ਬਲਵਿੰਦਰ ਸਿੰਘ ਕਾਕਾ ਜੀ
ਨੇ ਸਾਈਕਲੰਿਗ ਬਾਰੇ ਆਪਣੇ ਵਿਚਾਰ ਦੱਸੇ ਕਿ ਉਹਨਾਂ ਦੀ 70-80
ਮੈਂਬਰਾਂ ਦੀ ਟੀਮ ਹੈ,ਜਿਸ ਵਿੱਚ ਨੌਜਵਾਨਾਂ ਤੋਂ ਲੈ ਕੇ 65-70 ਸਾਲ ਤੱਕ
ਦੇ ਮੈਂਬਰ ਹਨ, ਜਿਹੜੇ ਰੋਜ਼ਾਨਾ 40 ਕਿਲੋਮੀਟਰ ਸਾਈਕਲ ਚਲਾਂਉਦੇ
ਹਨ।ਉਨ੍ਹਾਂ ਨੇ ਕਿਹਾ ਕਿ ਸਰੀਰ ਪ੍ਰਮਾਤਮਾ ਦੀ ਨਿਆਮਤ ਹੈ ਜਿਸ ਨੂੰ
ਤੁਸੀਂ ਜਿੰਨ੍ਹਾਂ ਵਰਤੋਂਗੇ ਉਨ੍ਹਾਂ ਹੀ ਫਾਇਦੇਮੰਦ ਰਹੇਗਾ।ਉਨ੍ਹਾਂ ਨੇ ਕਿਹਾ ਕਿ
ਜਿਸ ਵੀ ਟੀਮ ਮੈਂਬਰ ਨੂੰ ਕੋਈ ਬਿਮਾਰੀ ਸੀ ਤਾਂ ਉਹ ਸਾਈਕਲ
ਚਲਾਉਣਾ ਸ਼ੁਰੂ ਕਰਨ ਤੋਂ ਬਾਅਦ ਠੀਕ ਹੋ ਗਏ ਹਨ।ਜਿਆਦਾ ਉਮਰ
ਹੋਣ ਦੇ ਬਾਵਜੂਦ ਵੀ ਉਹ ਨੌਜਵਾਨਾਂ ਦੇ ਬਰਾਬਰ ਤੇਜ਼ ਸਾਈਕਲ ਚਲਾ
ਸਕਦੇ ਹਨ।ਉਨ੍ਹਾਂ ਨੇ ਦੱਸਿਆ ਕਿ ਸਾਡੀ ਟੀਮ ਸਵੇਰੇ 5 ਵਜੇ ਤੋਂ ਹੀ
ਸਾਈਕਲੰਿਗ ਸ਼ੁਰੂ ਕਰ ਦਿੰਦੀ ਹੈ ਅਤੇ ਸਵੇਰ ਦੀ ਤਾਜ਼ੀ ਹਵਾ ਅਤੇ
ਸੋਹਣੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਦੀ ਹੈ।