ਆਜ਼ਾਦਨਾਮਾ

ਆਜ਼ਾਦਨਾਮਾ  ਵੱਲੋਂ  ਸ਼ਬਦਾਂ  ਦੀ ਕਲਾ  ਨਾਲ  ਸਟੋਰੀਆਂ  ਦੇ  ਵਿਵਰਣ  ਵਿਸਥਾਰਿਤ  ਕੀਤੇ  ਜਾਣਗੇ।

News

Latest News

ਸਾਬਰਮਤੀ ਐਕਸਪ੍ਰੈਸ ਪਟੜੀ ਤੋਂ ਉਤਰੀ

ਵਾਰਾਣਸੀ ਤੋਂ ਅਹਿਮਦਾਬਾਦ ਜਾ ਰਹੀ ਸਾਬਰਮਤੀ ਐਕਸਪ੍ਰੈਸ ਦੇ 20 ਡੱਬੇ ਕਾਨਪੁਰੀ ਸਟੇਸ਼ਨ ਦੇ ਨੇੜੇ ਪਟੜੀ ਤੋਂ ਉਤਰ ਗਏ।ਇਸ ਵਿੱਚ ਹਾਲੇ ਤੱਕ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।ਯਾਤਰੀਆਂ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ।ਹਾਦਸਾ ਹੋਣ ਮਗਰੋਂ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਵੱਡਾ ਬਿਆਨ ਆਇਆ ਹੈ ਕਿ ਇਹ ਹਾਦਸਾ ਟ੍ਰੈਕ...

Read More
ਪੰਜਾਬ ਦੇ ਕਾਲਜਾਂ ਦੀਆਂ ਰੌਣਕਾਂ ਵਿੱਚ ਵਾਧਾ

ਵਰ੍ਹਿਆਂ ਪਿੱਛੋਂ ਖੁਸ਼ਖਬਰੀ ਹੈ ਕਿ ਪੰਜਾਬ ਦੇ ਡਿਗਰੀ ਕਾਲਜਾਂ ਵਿੱਚ ਚਹਿਲ-ਪਹਿਲ ਵਧੀ ਹੈ।ਇਸ ਖੁਸ਼ਖਬਰੀ ਦਾ ਵੱਡਾ ਕਾਰਨ ਇਹ ਵੀ ਹੈ ਕਿ ਵਿਦੇਸ਼ਾਂ ਨੇ ਸਟੱਡੀ ਵੀਜ਼ੇ ਘਟਾ ਦਿੱਤੇ ਹਨ,ਤਦ ਤੋਂ ਕਾਲਜਾਂ ਵਿੱਚ ਗਿਣਤੀ ਵਧਣ ਦੇ ਰਾਹ ਦਿਖਾਈ ਦੇਣ ਲੱਗੇ ਹਨ।ਪੰਜਾਬ ਵਿੱਚ ਇਸ ਵੇਲੇ 421 ਕਾਲਜ ਹਨ ਜਦ ਕਿ ਇਨ੍ਹਾਂ ਵਿੱਚੋਂ 113...

Read More
Episodes

Latest Episodes

Our Scholiasts

ਪੱਤਰਕਾਰਤਾ ਸੁਖਾਲਾ ਕੰਮ ਨਹੀਂ, ਖ਼ਾਸਕਰ ਅੱਜ ਦੇ ਪੀਲੀ ਪੱਤਰਕਾਰੀ ਜਾਂ ਸਰਕਾਰੀ ਲਿਫ਼ਾਫ਼ਿਆਂ ਨਾਲ ਗੀਝੇ ਭਰਨ ਦੇ ਦੌਰ ‘ਚ ਮਿਆਰੀ ਤੇ ਨਿਰਪੱਖ ਪੱਤਰਕਾਰੀ ਕਰਨਾ।
ਇਕਬਾਲ ਸਿੰਘ ਸਿੱਧੂ ਮੇਰਾ ਅਜ਼ੀਜ਼ ਦੋਸਤ ਤੇ ਜਰਨਲਿਜ਼ਮ ਤੱਕ ਦਾ ਜਮਾਤੀ ਐ..ਸਾਡਾ ਪੱਤਰਕਾਰੀ ਦਾ ਸਫ਼ਰ ਲਗਭਗ ਇਕੱਠੇ ਹੀ ਸ਼ੁਰੂ ਹੋਇਆ ਸੀ। ਸਾਰਥਕਤਾ, ਸੰਜੀਦਗੀ ਅਤੇ ਤੱਥਾਂ ‘ਤੇ ਅਧਾਰਤ ਗੱਲ ਕਰਨਾ ਓਹਦੇ ਖ਼ੂਨ ‘ਚ ਐ..ਹੁਣ ਉਸਨੇ ਪੰਜਾਬੀ ਡਿਜ਼ੀਟਲ ਮੀਡੀਆ ਦੇ ਖੇਤਰ ‘ਚ ਨਵੀਂ ਪੁਲਾਂਘ ਪੁੱਟੀ ਐ ਤੇ ਆਜ਼ਾਦਨਾਮਾ ਚੈਨਲ ਨਾਲ ਸਾਡੇ ਸਨਮੁੱਖ ਹੋਇਆ ਐ। ਇਸ ਚੈਨਲ ਨਾਲ ਉਸਦੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਜ਼ਿੰਮੇਵਾਰੀ ਵੀ ਵਧ ਗਈ ਐ। ਉਮੀਦ ਐ ਅਗਾਂਹ ਵੀ ਓਹ ਆਪਣਾ ਫਰਜ਼ ਬਾਖੂਬੀ ਨਿਭਾਏਗਾ। ਸ਼ਾਲਾ ਤੇਰੇ ਸੁਪਨਿਆਂ ਨੂੰ ਬੂਰ ਪਵੇ ਦੋਸਤ, ਮਾਲਿਕ ਤਰੱਕੀਆਂ ਬਖਸ਼ੇ..ਇਸੇ ਦੁਆ ਨਾਲ ਢੇਰ ਮੁਬਾਰਕਾਂ ਤੇ ਸ਼ੁਭ ਕਾਮਨਾਵਾਂ।

ਦੋਸਤੋ..ਆਓ ਕੁਝ ਚੰਗਾ ਵੇਖਣ ਲਈ ਵੀਰ ਦੇ ਇਸ ਚੈਨਲ ਨਾਲ ਜੁੜੀਏ।



ਹਰਜਿੰਦਰ ਸਿੱਧੂ

ਬਿਊਰੋ ਚੀਫ਼ On Point ਚੈਨਲ ਲੁਧਿਆਣਾ

ਇਕਬਾਲ ਸਿੰਘ ਸਿੱਧੂ ਮੇਰਾ ਬਹੁਤ ਪਿਆਰਾ ਮਿੱਤਰ ਅਤੇ ਜਮਾਤੀ ਹੈ। ਉਹ ਬਹੁਤ ਸਮੇਂ ਤੋਂ ਸੁਤੰਤਰ ਪੱਤਰਕਾਰਤਾ ਦੇ ਖੇਤਰ ਵਿੱਚ ਸਰਗਰਮ ਹੈ। ਪੱਤਰਕਾਰੀ ਦੇ ਖੇਤਰ ਵਿੱਚ ਉਸ ਨੇ ਹਮੇਸ਼ਾ ਤੱਥਾਂ ‘ਤੇ ਅਧਾਰਤ ਗੱਲ ਕੀਤੀ ਅਤੇ ਕਦੇ ਵੀ ਸੱਚਾਈ ਦਾ ਸਾਥ ਨਹੀਂ ਛੱਡਿਆ। ਹੁਣ ਉਸ ਨੇ ਆਜ਼ਦਨਾਮਾ ਚੈਨਲ ਰਾਹੀਂ ਇਸ ਖੇਤਰ ਵਿੱਚ ਨਵਾਂ ਆਗਾਜ਼ ਕੀਤਾ ਹੈ। ਦੁਆ ਹੈ ਪਰਮਾਤਮਾ ਇਕਬਾਲ ਸਿੰਘ ਸਿੱਧੂ ਦੀ ਮਿਹਨਤ ਦਾ ਮੁੱਲ ਜਰੂਰ ਪਾਵੇ। ਆਓ ਇਸ ਚੈਨਲ ਨਾਲ਼ ਜੁੜੀਏ ਅਤੇ ਭਰਾ ਦਾ ਸਾਥ ਦੇਈਏ

ਸੁਰਿੰਦਰ ਪਾਲ

ਪੰਜਾਬੀ ਲੈਕਚਰਾਰ, ਸਿੱਖਿਆ ਵਿਭਾਗ ਹਰਿਆਣਾ

ਇਕਬਾਲ ਸਿੰਘ ਮੇਰੇ ਲਈ ਖ਼ਾਸ ਦੋਸਤ ਹੋਵੇਗਾ ਪਰ ਸਮਾਜ ਲਈ ਬੇਹਤਰੀਨ ਪੱਤਰਕਾਰ ਹੈ। ਇਹਦੇ ਚ ਪੰਜਾਬ, ਪੰਜਾਬੀ ਜਾਂ ਕਹਿ ਲਵੋ ਕਿ ਸਮਾਜ ਲਈ ਕੁਝ ਕਰਨ ਦੇ ਮਕਸਦ ਨਾਲ ਸ਼ਾਨਦਾਰ ਕੰਟੈਂਟ ਤਿਆਰ ਕਰਨ ਦੀਆਂ ਅਥਾਹ ਸੰਭਾਵਨਾਵਾਂ ਨੇ। ਇਕਬਾਲ ਨੇ ਅੱਜ ਜੋ ਇਹ ਪਲੇਟਫ਼ਾਰਮ ਸ਼ੁਰੂ ਕੀਤਾ ਹੈ, ਮੈਨੂੰ ਪੂਰਾ ਯਕੀਨ ਹੈ ਕਿ ਉਹ ਪੰਜਾਬ ਦੀ ਚੜ੍ਹਦੀ ਕਲਾ ਚ ਕੁਝ ਨਵਾਂ ਜੋੜੇਗਾ। ਆਮੀਨ! 

ਡਾ. ਸੰਦੀਪ ਸਿੰਘ 

ਰਾਜਨੀਤਿਕ ਵਿਸ਼ਲੇਸ਼ਕ

ABOUT US

About Us

Iqbal Singh Sidhu

ਸਾਡੀ ਕੋਸ਼ਿਸ਼ ਰਹੇਗੀ ਕਿ ਆਮ ਲੋਕਾਂ ਵਿੱਚ ਤੱਥਾਂ ਤੇ ਆਧਾਰਿਤ ਸਮੱਗਰੀ ਪੇਸ਼ ਕਰਕੇ ਆਪਣਾ ਵਜੂਦ ਕਾਇਮ ਰੱਖਿਆ ਜਾ ਸਕੇ।ਅਜੋਕੇ ਗੰਧਲੇ ਹੋਏ ਸਿਸਟਮ ਵਿੱਚ ਪੱਤਰਕਾਰੀ ਕਰਨਾ ਕੰਡਿਆਂ ਦਾ ਤਾਜ਼ ਸਿਰ ਤੇ ਰੱਖਣ ਦੇ ਬਰਾਬਰ ਹੈ,ਪਰ ਫਿਰ ਵੀ ਅਸੀ ਲੋਕ ਮਸਲਿਆਂ ਨੂੰ ਸਰਕਾਰਾਂ ਤੱਕ ਲੈ ਕੇ ਜਾਵਾਂਗੇ ।ਰਾਜਨੀਤੀ,ਧਰਮ, ਸਮਾਜਿਕ ਮਸਲਿਆਂ ਤੋਂ ਇਲਾਵਾ ਨੌਜਵਾਨੀ ਵਰਗ ਦੀਆਂ ਰੁਚੀਆਂ ਵਾਲੇ ਪ੍ਰੋਗਰਾਮ ਪੇਸ਼ ਕਰਨ ਦੀ ਭਰਪੂਰ ਕੋਸ਼ਿਸ਼ ਰਹੇਗੀ

Our effort will be to maintain our existence by presenting fact-based content to the common people. Doing journalism in today’s corrupt system is like wearing a crown of thorns, but still we will take people’s issues to the governments. Apart from politics, religion, social issues, there will be a lot of effort to present programs of interest to the youth.

Team Members

Amrit Sidhu

Managing Director

Iqbal Singh Sidhu

Editor-in-Chief

Ramandeep Kaur

Video Editor

Pardeep Singh Dhaliwal

Cameraman

ਚੇਤਾਵਨੀ

ਇਸ ਪ੍ਰੋਗਰਾਮ ਵਿੱਚ ਪ੍ਰਗਟਾਏ ਗਏ ਵਿਚਾਰ ਅਤੇ ਦਾਅਵੇ ਬੁਲਾਰਿਆਂ ਦੇ ਆਪਣੇ ਹਨ, ਇਹਨਾਂ ਦੀ ਸਾਡਾ ਚੈਨਲ ਪੁਸ਼ਟੀ ਨਹੀਂ ਕਰਦਾ ਅਤੇ ਨਾ ਹੀ ਚੈਨਲ ਤੇ ਚੱਲ ਰਹੇ ਇਸ਼ਤਿਹਾਰਾਂ ਦੀ ਤਸਦੀਕ ਕਰਦਾ ਹੈ। ਪ੍ਰੋਗਰਾਮ ਵਿੱਚ ਪ੍ਰਗਟਾਏ ਕਿਸੇ ਵੀ ਵਿਚਾਰ ਲਈ ਚੈਨਲ ਨੂੰ ਜਵਾਬਦੇਹ ਨਹੀਂ ਠਹਿਰਾਇਆ ਜਾ ਸਕਦਾ।

ALL RIGHTS ARE RESERVED @AZADNAMA

Warning

Views and challenges expressed in this programme are those of speakers, our channel does not verify them and neither verify the broadcasting advertisements. The broadcaster or its channel cannot be held accountable for all or any view expressed during the programme. ALL RIGHTS ARE RESERVED @AZADNAMA